ਪੰਨਾ:ਤਲਵਾਰ ਦੀ ਨੋਕ ਤੇ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਚੇ ਹੀਰਿਆਂ ਦੀ ਖਾਨ ਪੁਜੇ ਆਖਰ ਤੇ ਆਨ,
ਭਾਂਡਾ ਸਿਰ ਤੁਰਕਾਨ ਭੰਨ ਹੋਏ ਕੁਰਬਾਨ ਦੋ।
ਦੇਖੀ ਗੁਰਾਂ ਕੁਰਬਾਨੀ ਵੀਰ ਜ਼ਰਾ ਨਾ ਹੈਰਾਨੀ,
ਸਗੋਂ ਬੋਲੇ ਉਚੀ ਬਾਣੀ ਹਥ ਆਪਣੇ ਜੜਾਨ ਦੋ।
ਐ ਅਕਾਲ ਤੇਰੀ ਸ਼ਾਨ ਜਿਹੜੀ ਭੇਜੀ ਤੂੰ ਅਮਾਨ,
ਅਜ ਅਮਨ ਅਮਾਨ ਤੇਰੇ ਚਰਨੀ ਸਮਾਨ ਦੋ।

--੦--

ਮਾਹੀ ਦੀ ਉਡੀਕ

ਕਾਵਾਂ ਕਾਲਿਆ ਕਾਂ ਕਾਂ ਕਹੀ ਲਾਈ,
ਉਡ ਜਾ ਨਾ ਮਗਜ਼ ਖਪਾ ਅੜਿਆ।
ਮੈਂ ਤਾਂ ਪੀਆ ਦਾ ਰਾਹ ਪਈ ਤਕਣੀ ਆਂ,
ਰੌਲਾ ਪਾ ਨਾ ਲੋਕਾਂ ਸੁਣਾ ਅੜਿਆ।
ਕੀਹਨੇ ਆਵਣਾ ਲੋਕਾਂ ਦੇ ਘਰ ਮੋਯਾ,
ਜਾ ਜਾ ਨਾ ਸ਼ੋਰ ਮਚਾ ਅੜਿਆ।
ਐਵੇਂ ਮੁਫਤ ਦੇ ਕੰਨ ਨਾ ਖਾ ਸਾਡੇ,
ਜਲੀ ਹੋਈ ਨਾ ਹੋਰ ਜਲਾ ਅੜਿਆ।

ਪਾਤੀ ਆਈ ਨਾ ਕੋਈ ਪੈਗਾਮ ਆਇਆ,
ਅਚਨਚੇਤ ਤੂੰ ਆ ਰੌਲਾ ਪਾ ਦਿੱਤਾ।
ਸੁਣ ਕੇ ਸਖੀ ਸਹੇਲੀਆਂ ਕਰਨ ਠਠੇ,
ਯਾ ਆਓ ਕਰ ਜੀਆ ਭਰਮਾ ਦਿਤਾ।
ਅੜੀਓ ਨਾ ਛੇੜੋ ਕਰਮਾਂ ਵੜੀ ਤਾਈਂ,
ਪਈ ਹਿਜਰ ਅੰਦਰ ਮੰਦੇ ਹਾਲ ਹਾਂ ਮੈਂ।

-੧੧੬-