ਪੰਨਾ:ਤਲਵਾਰ ਦੀ ਨੋਕ ਤੇ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵੇ ਹੁਕਮ ਜੇ ਸਾਨੂੰ ਵੇਰ ਰੁਕਨਾ ਏਂ ਕਾਹਨੂੰ,
ਹਥ ਦਸੀਏ ਤੁਹਾਨੂੰ ਜ਼ਰਾ ਪਹੁੰਚ ਕੇ ਮਦਾਨ ਦੋ।
ਦੇ ਕੇ ਪੀਲੀ ਦਸਤਾਰ ਪਾਈ ਗਾਤਰੇ ਕਟਾਰ,
ਦੋਹਾਂ ਹੱਥਾਂ ਵਿਚਕਾਰ ਸੌਂਪੇ ਤੀਰ ਤੇ ਕਮਾਨ ਦੋ।
ਹੀਰੇ ਪੰਨੇ ਲਾਲ ਦਸਮੇਸ਼ ਨੌ ਨਿਹਾਲ,
ਪਏ ਸਤਿ ਸ੍ਰੀ ਅਕਾਲ ਦੇ ਜੈਕਾਰੇ ਹੀ ਜਾਨ ਦੋ।
ਵਡਾ ਸਜੇ ਹਥ ਪਿਆ ਛੋਟਾ ਖਬੇ ਹਥ ਗਿਆ,
ਸਿੰਘਾਂ ਰੋਕ ਅਗਾ ਲਿਆ ਜੁਧ ਲਗ ਗਏ ਮਚਾਨ ਦੋ।
ਵਡੇ ਵਡੇ ਖਬੀ ਖਾਨ ਜਿਨਾਂ ਤਾਨ ਦਾ ਗੁਮਾਨ,
ਕਦੇ ਸਰੂ ਦੇ ਸਮਾਨ ਬੰਦੇ ਅੰਦਰ ਲੰਘਾਣ ਦੇ।
ਗਿਲਜ ਤੇ ਪਠਾਨ ਗੁਸੇ ਵਿਚ ਭੇਜੇ ਆਨ,
ਪੈਰ ਭੁੰਜੇ ਨਾ ਟਕਾਣ ਬੁਲ ਆਪਣੇ ਚਬਾਨ ਦੋ।
ਜਦੋਂ ਅਗੇ ਪਾਸੇ ਆਨ ਦੇਖ ਤੋਤੇ ਉਡ ਜਾਣ
ਬੈਠੇ ਚਕਰੀਆਂ ਖਾਨ ਖਾਨ ਫਾੜੀਆਂ ਕਰਾਨ ਦੋ।
'ਗੁਲਾਮ ਨਬੀ' ਝੰਬਿਆ ਰਹੀਮੜਾ ਅਡੰਬਿਆ,
'ਅਮੀਨ ਅਲੀ' ਟੁੰਬਿਆ ਤਨ ਇਕ ਤੋਂ ਬਨਾਣ ਦੋ।
ਦੇਖ ਕੇ ਅਚੰਭਾ ਕਈ ਚੁਕ ਨਸੇ ਤੰਬਾ,
ਭਜਾ ਦੰਭੀਆਂ ਦਾ ਚੰਬਾ ਤੋਬਾ ਬਲਵਾਨ ਦੋ।
ਤੀਰ ਇਕ ਜਾਂ ਚਲਾਇਆ ਤਾਜ਼ੀ ਭੰਵੇ ਪਟਕਾਇਆ,

  • 'ਅਲੀ ਖਾਨ' ਨੂੰ ਠੰਡਾਇਆ ਹੋਰ ਜ਼ਿਮੀਂ ਚ ਰਲਾਨ ਦੋ।

ਅੰਤ ਹੋ ਗਈ ਮਕਾਨ ਤੀਰ ਚੀਰ ਜ਼ੀਰ ਖਾਨ,
ਵੇਲੇ ਆਏ ਆਨ ਮਾਨ ਡਿਕੋ ਡੋਲੇ ਪਏ ਖਾਨ ਦੋ।


  • ਸਬੇ ਦੇ ਜੰਗੀ ਜਰਨੈਲ ਸਨ ਜੋ ਸਾਹਿਬਜ਼ਾਦਿਆਂ ਦੇ ਹਥੋਂ ਮਾਰੇ ਗਏ।

-੧੧੫-