ਪੰਨਾ:ਤਲਵਾਰ ਦੀ ਨੋਕ ਤੇ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਗੀ ਰਾਜ ਦੀ ਤੈਨੂੰ ਪਛਾਣ ਦਸਾਂ,
ਕਿਤੇ ਜੰਗਲੀ ਤਾੜੀ ਲਗਾਈ ਹੋਸੀ।
ਸੁੰਦਰ ਲੱਕ ਲੰਗੋਟ ਦੇ ਓਟ ਬੈਠਾ,
ਸੋਹਣੇ ਪਿੰਡੇ ਤੇ ਭਸਮ ਰਮਈ ਹੋਸੀ।
ਆਪੇ ਸੁੰਨ ਸਮਾਧ ਵਿਚ ਮਸਤ ਹੋਇਆ,
ਚਿਟੇ ਦਿਨ ਦੇ ਵਾਂਗ ਰੁਸ਼ਨਾਈ ਹੋਸੀ।
ਹੱਥ ਮਾਲਾ ਤੇ ਕਕੀਆਂ ਲਟਾਂ ਸਿਰ ਤੇ,
ਜੱਤ ਸੱਤ ਦੀ ਧੂਣੀ ਤਪਾਈ ਹੋਸੀ।
ਆਖੀਂ ਐ ਜਗਦੀਸ਼ ਜੀ ਕਰੋ ਕਿਰਪਾ,
ਭਖੀ ਆਤਮਾਂ ਤੇਰੇ ਦੀਦਾਰ ਦੀ ਏ।
ਦਿਨੇ ਰਾਤ ਖਿਆਲਾਂ ਦੇ ਮਹਿਲ ਆਪੇ,
ਕਦੇ ਢਾਂਵਦੀ ਕਦੇ ਉਸਾਰਦੀ ਏ।

ਆਖੀਂ ਆਖਿਆ ਹੀ ਹਥ ਜੋੜ ਦੇਵੇਂ,
ਬਾਬਾ ਏਸਤੋਂ ਵਧ ਕੀ ਰਹਿ ਸਕਾਂ।
ਤੇਰਾ ਨਾਮ ਲੈ ਲੈ ਦਿਨ ਕਟਦੀ ਹਾਂ,
ਇਕ ਘੜੀ ਨਾ ਸੁਖ ਦੀ ਬਹਿ ਸਕਾਂ।
ਭਾਵੇਂ ਕਹਿਣ ਤੋਂ ਸੰਘੇ ਜਬਾਨ ਮੇਰੀ,
ਐਪਰ ਕਹੇ ਤੋਂ ਬਿਨਾਂ ਨੂੰ ਕਹਿ ਸਕਾਂ।
ਲਿੱਲਾਂ ਲੈਂਦਿਆਂ ਬੀਤੀਆਂ ਹੈਨ ਘੜੀਆਂ,
ਛੋਟਾ ਦਿਲ ਨਾ ਦੁਖੜੇ ਸਹਿ ਸੱਕਾਂ।

ਹਿਰਦੇ ਸਿੰਧ ਦੇ ਪਾਪਾਂ ਨੇ ਪਾਈ ਛੋਨੀ,
ਇਕੋ ਨਾਲ ਇਸ਼ਾਰੇ ਦੇ ਮੋੜ ਦੇਵੀਂ।

-੧੧੨-