ਪੰਨਾ:ਤਲਵਾਰ ਦੀ ਨੋਕ ਤੇ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼ ਭਗਤ ਨਾ ਕਿਤੇ ਵੀ ਨਜ਼ਰ ਆਵੇ,
ਸਭ ਜੇਲ੍ਹਖਾਨੇ ਅੰਦਰ ਦੇ ਤਾੜਿਆ ਸੂ।
ਘਰ ਘਰ ਸੁਆਣੀਆਂ ਰੋਣ ਪਈਆਂ,
ਢਿਡੋਂ ਭੁਖੀਆਂ ਔਸੀਆਂ ਪੈਂਦੀਆਂ ਨੇ।
ਹਾੜੇ ਕਢਦੀਆਂ ਨੇ ਬ੍ਰਿਟਿਸ਼ ਰਾਜ ਅਗੇ,
'ਵੀਰ' ਬੈਠ ਨਸੀਬਾਂ ਨੂੰ ਰੋਂਦੀਆਂ ਨੇ।

ਅਜੇ ਕਲ੍ਹ ਦੀ ਨਾਲ ਕੋਈ ਦੂਰ ਦੀ ਨਹੀਂ,
ਅਖਾਂ ਸਾਹਮਣੇ ਜ਼ੁਲਮ ਕਮਾਏ ਇਹਨਾਂ।

  • ਡਾਇਰ ਜ਼ਾਲਮ ਦੇ ਜਲਿਆਂ ਬਾਗ ਅੰਦਰ,

ਹਿੰਦੀ ਸੁਸਰੀ ਵਾਂਗ ਸੁਵਾਏ ਇਹਨਾਂ।
ਮਾਰ ਮਾਰ ਕੇ ਚਾਬੜਾਂ ਪਿੱਠ ਉਤੇ,
ਲੋਕੀ ਢਿੱਡਾਂ ਦੇ ਭਾਰ ਤੁਰਾਏ ਇਹਨਾਂ।
ਰਾਜ ਗੁਰੂ ਸੁਖਦੇਵ ਜਹੇ ਸੁਖੀ ਜੀਊੜੇ,
ਭਗਤ ਸਿੰਘ ਜਹੇ ਫਾਂਸੀ ਚੜਾਏ ਇਹਨਾਂ।
ਅਸੀਂ ਹਿੰਦ ਦੀ ਮਦਦ ਨੂੰ ਚਾਹੁੰਦੇ ਹਾਂ,
ਗੈਰਾਂ ਨਾਲ ਅਸਾਂ ਮਥਾ ਭੇੜਨਾ ਨਹੀਂ।
ਇਨਕਲਾਬੀਆਂ ਵੀਰ ਮਤਵਾਲਿਆਂ ਨੇ
ਹੁਣ ਗੁਲਾਮੀਆਂ ਦਾ ਖੂਹ ਗੇੜਨਾ ਨਹੀਂ।
ਅਸੀਂ ਹਿੰਦ ਦੀ ਜਾਨ ਬਚਾਵਨੀ ਏ,
ਏਹੋ ਅਹਿਦ ਜੇ ਨਾਲ ਪਕਾਓ ਸਾਡੇ।


  • ਅੰਮ੍ਰਿਤਸਰ ਵਿਚ ੧੯੧੯ ਵਿਚ ਗੋਲੀ ਚਲੀ ਸੀ, ਉਹ ਜਲਿਆਂ ਵਾਲਾ ਬਾਗ਼ ਹੈ।

-੧੧੦-