ਪੰਨਾ:ਤਲਵਾਰ ਦੀ ਨੋਕ ਤੇ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਰੋਅਬ ਨੂੰ ਵੇਖਕੇ ਸ਼ੇਰ ਮਰਦਾ,
ਈਨਾਂ ਮੰਨ ਗਏ ਨੇ ਆਕੜ ਖਾਨ ਤੇਰੀ।
ਦੰਦੀ ਵਿਲਕਕੇ ਮੂੰਹ ਵਿਚ ਘਾਹ ਲੈਕੇ,
ਉਪਮਾ ਆਖ ਗਏ ਕਈ ਸੁਲਤਾਨ ਤੇਰੀ।

ਐਪਰ ਭੁਲ ਗਏ ਨੇ ਅਜ ਇਹ ਉਹ ਵੇਲੇ,
ਤਾਕਤ ਇਸੇ ਲਈ ਲਗੇ ਅਜਮਾਨ ਤੇਰੀ।
ਏਹ ਕੋਈ ਰੱਟਾ ਨਹੀਂ ਪਾਕਿਸਤਾਨ ਵਾਲਾ,
ਏਹ ਵੰਗਾਰਦੇ ਪੁੱਤ ਤੇ ਪਾਨ ਤੇਰੀ।

ਪੁਤਲਾ ਬਣ ਕੁਰਬਾਨੀ ਦਾ ਦੇਸ਼ ਖਾਤਰ,
ਖਿੜੇ ਮਥੇ ਈ ਸੀਸ ਕਟਾ ਦਏਂ ਤੂੰ।
ਤੀਰ ਚਲਦੇ ਵੇਖਕੇ ਰਣਾਂ ਅੰਦਰ
ਛਾਤੀ ਢਾਲ ਵਾਂਗੂੰ ਅਗੇ ਡਾਹ ਦਏ ਤੂੰ।
ਖਾਵੇਂ ਜੋਸ਼ ਜਦ, ਅਖੋਂ ਅੰਗਿਆਰ ਸੁਟੇਂ,
ਅਗ ਚਾਰ ਚੁਫੇਰੇ ਈ ਲਾ ਦਏ ਤੂੰ।
ਹਰੀ ਸਿੰਘ ਨਲੂਆ ਬਾਂਕਾ ਬੀਰ ਬਣਕੇ,
ਛਕੇ ਬਰਾਂ ਵਾਲੇ ਛੁਡਾ ਦਏਂ ਤੂੰ।

ਅਟਕ, ਅਟਕ ਜਾਏ ਤੇਰੇ ਇਸ਼ਾਰਿਆਂ ਤੇ,
ਕੁਦਰਤ ਜ ਹੋਵੇ ਮੇਹਰਬਾਨ ਤੇਰੀ।
ਸੂਤਾ ਵੇਖਕੇ 'ਵੀਰ' ਅਜ ਖਾਲਸੇ ਨੂੰ,
ਲੋਕੀ ਪਏ ਵੰਗਾਰਦੇ ਆਨ ਤੇਰੀ।

--੦--

-੧੦੭-