ਪੰਨਾ:ਤਲਵਾਰ ਦੀ ਨੋਕ ਤੇ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵੇਂ ਲਿਸ਼ਕਦੀ ਬਿਜਲੀ ਅਸਮਾਨ ਵਿਚੋਂ,
ਕਾਲੀ ਕਾਲੀ ਤੇ ਤ੍ਰਿਛੀ ਮਿਆਨ ਵਲੋਂ।
ਰੋਂਦਾ ਜਾਏਂਗਾ ਹਿਟਲਰ ਦੇ ਵਾਂਗ ਤੂੰ ਭੀ,
ਆਪ ਹੁਦਰਿਆ ਓਏ ਹਿੰਦੁਸਤਾਨ ਵਲੋਂ।
ਵੇਖੀਂ ਫੁੰਡਿਆ ਜਾਵੇਗਾ ਦੁਸ਼ਮਨਾਂ ਤੂੰ,
ਛੁਟਾ ਤੀਰ ਜਦ ਗਾਂਧੀ ਕਮਾਨ ਵਲੋਂ।

ਅਸੀਂ ਆਪਣੀ ਆਈ ਤੇ ਜਦੋਂ ਆ ਗਏ,
ਤੈਨੂੰ ਨਾਨਕੇ ਚੇਤੇ ਕਰਾ ਦਿਆਂਗੇ।
ਚਾਲੀ ਕਰੋੜ ਅੰਗਿਆਰੇ ਹਾਂ ਅਸੀਂ ਡਟ ਕੇ,
ਖਾ ਖਾ ਜਾਨੀ ਮੁਕਾ ਦਿਆਂਗੇ।

ਭਾਵੇਂ ਕਲ ਦੀ ਗਲ ਹੈ ਅਸੀਂ ਰਲ ਕੇ,
ਦਿਤੇ ਕ੍ਰਿਪਸ ਅਸਾਂ ਜਵਾਬ ਜ਼ਿੰਦਾ।
ਜੇ ਕਰ ਮਰਾਂਗੇ ਆਪਣੇ ਦੇਸ਼ ਬਦਲੇ,
ਦੇਸ਼ ਭਗਤ ਹੋਣ ਬੇ ਹਿਸਾਬ ਜ਼ਿੰਦਾ।
ਸੁਣ ਲੈ ਕੰਨ ਧਰ ਅਰਜ਼ ਨਿਮਾਣਿਆਂ ਦੀ,
ਜੀਉਂਦਾ ਜਾਗਦਾ ਹਿੰਦੀ ਪੰਜਾਬ ਜ਼ਿੰਦਾ।
ਉਦੋਂ ਤਕ ਸਾਰੇ ਹਿੰਦੁਸਤਾਨ ਅੰਦਰ,
ਰਹਿਸੀ ਪੱਕ ਸਮਝੀ ਇਨਕਲਾਬ ਜ਼ਿੰਦਾ।
ਅਸੀਂ ਹਿੰਦ ਚਿ ਗੈਰ ਨਹੀਂ ਵੜਣ ਦੇਣਾ,
ਏਸ ਹਿੰਦ ਲਈ ਖੂਨ ਰੁੜ੍ਹਾ ਦਿਆਂਗੇ।
ਨਿਰੇ ਫੋਕੀਆਂ ਹੀ ਫੜ੍ਹਾ ਮਾਰਦੇ ਨਹੀਂ,
'ਅਸੀਂ ਇਕੋ ਹਾਂ' ਬਣ ਕੇ ਦਿਖਾ ਦਿਆਂਗੇ।

-੧੦੪-