ਪੰਨਾ:ਤਲਵਾਰ ਦੀ ਨੋਕ ਤੇ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਏਥੇ ਖਲੋਣਾ ਤਾਂ ਇਕ ਪਾਸੇ,
ਜੀਉਂਦਾ ਲੰਘਦਾ ਨਹੀਂ ਇਸ ਰਾਹ ਜਿਵੇਂ।

ਦਸੋ ਕਿਸੇ ਦਾ ਕੀ ਵਿਗਾੜਦਾ ਸਾਂ,
ਸਗੋਂ ਕੰਮ ਮੈਂ ਸੌ ਸਵਾਰਦਾ ਸਾਂ।
ਜਿਨ੍ਹਾਂ ਰਾਤ ਵੇਲੇ ਜਾਣਾ ਨੌਕਰੀ ਤੇ,
ਸੁਤੇ ਪਿਆਂ ਨੂੰ ਟੁੰਬ ਉਠਾਲਦਾ ਸਾਂ।
ਸਤ ਵਜ ਜਾਂਦੇ ਸੁਤਿਆਂ ਵੀਰਨਾਂ ਨੂੰ,
ਉਠੋ ਉਠਣ ਦੀਆਂ ਮੈਂ ਵਾਜਾਂ ਮਾਰਦਾ ਸਾਂ।
ਆਹ ਇਸ ਮੁਲੈਮ ਸਰੀਰ ਉਪਰ,
ਚੋਟਾਂ ਕਈ ਮੈਂ ਪਿਆ ਸਹਾਰਦਾ ਸਾਂ।

ਚੁਪ ਕਰ ਕੇ ਏਥੋਂ ਮੈਂ ਤੁਰ ਗਿਆ ਹਾਂ,
ਮੇਰੇ ਤੁਰਨ ਬਾਬਤ ਪੁਛੋ ਸ਼ਹਿਰੀਆਂ ਤੋਂ।
ਕਈ ਪੜ੍ਹੇ ਅਨਪੜ੍ਹ ਜਗਦੀਸ਼ ਵਰਗੇ,
ਲੇਟ ਹੋ ਗਏ ਜੋ ਕਚਹਿਰੀਆਂ ਤੋਂ।
ਜਿਹੜਾ ਪੁਛਦਾ ਸੀ ਕਿਉਂ ਜੀ ਖੜਕਦੇ ਨਹੀਂ,
ਉਤਰ ਦੇਂਦਾ ਸਾਂ ਜਾ ਪੁਛੋ ਵੈਰੀਆਂ ਤੋਂ।

ਪੁਛੋ ਓਹਨਾਂ ਨੂੰ ਪੁਜੇ ਸਨ ਲੇਟ ਜਿਹੜੇ,
ਜਿਵੇਂ ਓਹਨਾਂ ਦਾ ਬੋਲਿਆ ਜਰੀ ਜਾਵਾਂ।
ਮੇਰੇ ਪਾਸ ਨਾ ਅੰਮ੍ਰਿਤ ਦੀ ਦਾਤ ਹੁੰਦੀ,
ਕਸਮ ਰਬ ਦੀ ਭੁੱਖਾ ਹੀ ਮਰੀ ਜਾਵਾਂ।

-੯੭-