ਪੰਨਾ:ਢੋਲ ਦਾ ਪੋਲ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ )

ਗੁਰੂ ਦੀ ਸਿਧੀ ਹਿਤ ਪ੍ਰਮਾਣ ਭੀ ਠੀਕ ਲਭਿਆ ਹੈ। ਜ਼ਰਾ ਵਿਚਾਰਕੇ ਦੇਖੋ ਜੋ ਕੀ ਆਪਨੇ ਇਹ ਅਰਥ ਕੀਤੇ ਹਨ। ਯਾ ਅਨਰਥ ? ਜੇਕਰ ਏਹੀ ਅਰਥ ਕਰਦੇ ਹੋ ਤਾਂ ਆਪ ਦੀ ਵਿੱਦਯਾ ਦਾ ਅੰਤ ਅਵਿੱਦਯਾ ਹੋਨੇ ਤੇ ਕ ਸ਼ੱਕ ਨਹੀਂ । ਵੀਰ ਜੀ ਨੂੰ ਇਸਦੇ ਅਰਥ ਤਾਂ ਸਪਸ਼ਟ ਹਨ ਜੋ "ਹੋ ਗੁਰ ਕੋ ਸਿਖੋ ਤੋਂ ਗੁਰੂ ਕੀ ਰੀਮੇਂ ਚਨਾ ਕਰੋ"

(ਸ੍ਰੀ:ਗੁ: ਟੀਕਾ)

ਦੁਜਾ-ਜੇਕਰ ਤੁਹਾਡੂ ਅਰਥ ਮੰਨ ਭੀ ਲਿਆ ਜਾਵੇ ਤਾਂ ਇਨ੍ਹਾਂ ਤੁਕਾਂ ਦਾ ਕੀ ਅਰਬ ਕਰੋਰੀ ?
"ਜਨੇਉ ਪਾਇ, ਕਰਮ ਮਿਰਤ, ਸਰਾਧ, ਪੱਤਰ, ਪਿੰਡ, ਵਿਵਾਹ ਆਦਿਕ ਨਾ ਕਰਾਵੇ । ਸਭ ਜਗਤੀ 'ਗੁਰ ਕੀ ਮਰਯਾਦਾ' ਅਰਦਾਸ ਸੇ ਕਰੇ ॥