ਪੰਨਾ:ਢੋਲ ਦਾ ਪੋਲ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਵਿਚ ਤਾਂ ਇਸਤਰਾਂ ਹੋ ਕਿ ਇਹ ਸਲੋਕ ਗੁਰੂ ਜੀ ਨੇ ਜਦ ਸਿਖਾਂ ਨੂੰ ਸੁਣਾਇਆ ਤਾਂ ਸਿਖਾਂਨੇ ਕੰਠ ਕਰ ਲਿਆ ਤੇਜਿਕਰ ਅਰਬਾਂ ਦੀ ਚਲਾਈ ਸੰਪ੍ਰਦਾਯ ਤੁਰੀ ਆਉਂਦੀ ਹੈ ਇੱਕੁਰ ਹੀ ਇਹ ਸਲੋਕ ਭੀ ਮਹਾਤਮਾ ਸੁਣਾਉਂਦੇ ਹਨ ਜੋ ਕਿ ਇਤਹਾਸਕ ਪ੍ਰਸੰਗਾਂ ਦੇ ਅਨਕੁਲੀ ਹੋਣ ਕਰਕੇ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਮੰਨਿਆ ਜਾਂਦਾ ਹੈ॥
ਟਹਿਲ ਹਰੀ-ਸਿੰਘ ਸਾਹਿਬ ਜੀ ! ਗੁਰੂ ਖਾਲਸਾ ਜਦੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀਨੂੰ ਦਸਾਂ ਗੁਰਾਂਦੀ ਦੇਹ ਸਰੂਪ ਮੰਨਦਾ ਹੈ ਤਾਂ ਇਨ੍ਹਾਂ ਦਾ ਮੁੰਹ ਕੇਹੜਾ ਹੈ ?
· ਅਕਾਲੀ-ਅਜਾਨ ਸੰਤ ਜੀ ! ਗਰ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ