ਪੰਨਾ:ਢੋਲ ਦਾ ਪੋਲ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭)

ਕੋਈ" ਦਾਅਰਥ-"ਬਿਨਾ ਸਤਿਗੁਰੂ ਦੇ ਹੋਰਕੋਈ ਗੁਰੂ ਨਹੀਂ (ਭਾਵ) ਗੁਰੂ ਦੋ ਪ੍ਰਕਾਰ ਦੇ ਸੰਸਾਰ ਮੈਂ ਹਨ ਇਕ ਤਾਂ ਦੁਨੀਆਂ ਦੇ ਕਾਰ ਬਾਰ ਸਿਖਲਾਉਨ ਵਾਲੇ ਤੇ ਇਕ ਪਰਮਾਤਮਾਂ ਅਕਾਲ ਪੁਰਖ ਮੈ ਲਿਵਲੀਨ ਕਰਨ ਵਾਲੇ॥ ਬਸ! ਜੋ ਅਕਾਲ ਪੁਰਖ ਦੇ ਭੇਦੀ ਹੈਂ ਓਨਾਂ ਬਿਨਾਂ ਜ ਦੁਨਿਆਵੀ ਕੰਮਾਂ ਦੇ ਸਿਖਲਾਉਨ ਵਾਲੇ ਹਨ ਸੋ ਸਤਿਗੁਰ ਨਹੀਂ"
ਅਕਾਲੀ—ਵਾਹ ਸੰਤ ਜੀ! ਆਪਨੇ ਗੁਰੂ ਪਦ ਦੇ ਦੋ ਵਿਭਾਗ ਕਿਸਤਰਾਂ ਕੀਤੇ? ਗੁਰੂ ਪਦ ਦੇ ਅਰਥ ਤਾਂ ਅਨੇਕ ਹੀ ਹਨ ਸੋ ਜਿੰਨੇ ਅਰਥ ਉਨੇ ਹੀ ਵਿਭਾਗ ਹੋਣੇ ਕੁਦਰਤੀ ਨਿਯਮ ਅਨਸਾਰ ਜਰੂਰੀ ਹਨ, ਇਸ ਲਈ ਦਾਲ ਗੁਰੂ ਪਦ ਦੇ ਅਰਥ ਪ੍ਰਗਟ ਕਰਦਾ ਹੈ:--

'ਪਖਯ ਨਛਤ੍ਰ' ਦੋ ਮਾਤ੍ਰਾ ਵਾਲਾ