ਪੰਨਾ:ਢੋਲ ਦਾ ਪੋਲ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)


ਜੀ ਆਦਿਕ, ਇਸਤੋਂ ਬਿਨਾ ਹੋਠ ਲਿਖੇ ਪ੍ਰਮਾਣਾਨੂੰ ਵਿਚਾਰ ਲਵ॥ ਯਥਾ-

ਖੁਦ ਪਰਸਤੀ ਅਜ਼ ਮਿਯਾਂ ਬਰਦਾਸ਼ ਤੰਦ।
ਤੁਖਮੋ ਹਕ ਦਰ ਕਿਸ਼ਤੋਂ ਦਿਹਾ ਕਾਸ਼ਤੰਦ॥੩੬॥

ਭਾਵ-ਸੰਤ ਜਨਾ ਨੇ ਅਪਨੀ ਪੂਜਾ ਦੂਰ ਕਰ ਕੇ, ਵਾਹਿਗੁਰੂ ਦੇ ਨਾਮ ਦਾ ਬੀਜ ਦਿਲ ਰੂਪ ਖੇਤ ਵਿਚ ਬੀਜਿਆ ਹੈ॥੩੬॥ ਹਕ ਪਰਸਤਾਂ ਖੁਦ ਪਰਸਤੀ ਨੂੰ ਕਨੰਦ? ਸਰ ਬੁਲੰਦਾਂ ਮਾਯਲੋ ਪਸਤੀ ਨੂੰ ਕੁਨੰਦ? | ੫੧॥ ਭਾਵ-ਵਾਹਿਗੁਰੂ ਦੇ ਪੂਜਕ ਅਪਨੀ ਪੂਜਾ ਕਿਉਂ ਪਸੰਦ ਕਰਦੇ ਹਨ? ਭਲਾ-ਰੋਮਣੀ ਪੁਰਸ਼ ਨੀਚ ਕਰਮ ਵਲ ਕਿਉਂ ਮਨ ਲਾਉਂਦੇ ਹਨ ( ਅਰਥਾਤ ਆਪਨੀ ਪੂਜਾ ਕਰਾਉਨੀ ਨਚ ਕਰਮ ਹੈ)।

ਖੁਦ ਪਰਸਤੀ ਕਾਰੋ ਨਾਦੀ ਆਮਦਹ॥
ਹਕ ਪਰਸ ਜ਼ਾਤੋ ਈ ਆਮਦਹ॥ ੧੩॥

ਭਾਵ-ਅਪਨੀ ਪੂਜਾ ਕਰਨੀ ਮੂਰਖਾਂ ਦਾ ਕੰਮ ਹੈ, ਵਾਹਿਗੁਰੂ ਦੀ ਪੂਜਾ ਕਰਨੀ ਸੱਚਾ ਧਰਮ ਹੈ॥੧੧s,.|