ਪੰਨਾ:ਢੋਲ ਦਾ ਪੋਲ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਦਾਹ ਸ਼ਕਤੀ (ਅੱਗ) ਹੈ । ਇਸਤਰਾਂ
ਗੁਰੂ ਦੇ ਸਿੰਬਲ ਦਾ ਨਾਮ ਗੁਰ
ਸ਼ਕਤੀ ਹੈ, ਅਤੇ ਗੁਰੂ ਦਾ ਸ੍ਵੇਬਲ
ਅਨੁਭਵ ਹੈ, ਅਰਥਾਤ ਗੁਰੂ ਦਾ ਅਨੁਭਵ
ਗੁਰ ਸ਼ਕਤੀ ਹੈ, ਅਤੇ ਉਸੇ ਅਨਭਵ
ਦਾ ਨਾਮ ਗੁਰਬਾਣੀ ਵਿਚ ਰਤਨ,
ਬਾਣੀ, ਸਬਦ ਆਦਿਕ ਉਚਾਰਨ
ਕੀਤਾ ਹੈ, ਯਥਾ-
ਵਾਰ ਵਡਹੰਸ ਮਹਲਾ ੩
“ਰਤਨ” ਗੁਰੂ ਕਾ ਸ਼ਬਦ ਹੈ ਬੂਝੈ ਬੂਝਨਹਾਰ ॥
ਤਿਲੰਗ ਮਹਲਾ ੧
ਜੈਸੀ ਮੈ ਆਵੈ ਖਸਮਕੀ “ਬਾਣੀ” ਤੈਸੜਾ ਕਰੀ
ਗਿਆਨ ਵੇ ਲਾਲੋ ॥
ਨਟ ਅਸਟਪਦੀਆ ਮਹਲਾ ੪,
“ਬਾਣੀ” ਗੁਰੂ ਗੁਰੂ ਹੈ “ਬਾਣੀ” ਵਿਚ ਬਾਣੀ
ਅੰਮ੍ਰਿਤ ਸਾਰੇ ॥
ਇਤਯਾਦਿਕ ਵਾਕਾਂ ਤੋਂ ਪ੍ਰਤੀਤ ਹੁੰਦਾ