ਪੰਨਾ:ਡਰਪੋਕ ਸਿੰਘ.pdf/7

ਇਹ ਸਫ਼ਾ ਪ੍ਰਮਾਣਿਤ ਹੈ

( ੭ )

ਨਾ ਮਾਰੋ ਜੇ ਇਹ ਗਲ ਹੁੰਦੀ ਤਾਂ ਦਸਮੇ ਗੁਰੂ ਨਾ ਕਰਦੇ, ਅਰ ਉਨਾਂਦੇ ਪਿਛੋਂ ਕੋਈ ਹੋਰ ਸਿੰਘ ਨਾ ਕਰਦਾ। ਕਿਆਂ ਉਨਾਂ ਨੂੰ ਤੁਹਾਡੇ ਜੇਹੀ ਬੁਧਿ ਨਹੀਂ ਸੀ॥

ਦਲੇਰਸਿੰਘ-ਭਾਈ ਤੋਂ ਸੂਰਜ ਪ੍ਰਕਾਸ਼ ਵਿੱਚ ਦਸਮਗੁਰੂ ਜੀ ਦਾ ਵਿਰਤਾਂਤ ਪੜ੍ਹਿਆ ਹੈ, ਕਿ ਨਹੀਂ, ਪਹਲਾਂ ਇਹ ਗਲ ਦੱਸ ਪਿਛੋਂ ਇਹ ਗੱਲ ਪੁੱਛੀ

ਡਰਪੋਕਸਿੰਘ-ਕਿਯੋਂ ਉਸ ਵਿੱਚ ਕੀਹੈਤੁਸੀਂ ਆਪ ਦੱਸ ਦੇਵੋ ਜੋ ਤੁਸੀਂ ਪੜਿਆ ਹੈ ਭਾਂਵੇ ਮੈਂ ਨਹੀਂ ਪੜਿਆ

ਦਲੇਰ ਸਿੰਘ ਉਸ ਵਿੱਚ ਗੁਰੂ ਜੀ ਨੇ ਇਕ ਮੁਸ ਲਮਾਨ ਨੂੰ ਅਪਨੇ ਹਥੀਅੰਮ੍ਰਿਤ ਤਯਾਰਕਰਕੇ ਛਕਾਇਆ ਹੈ ,ਜਾਹ ਕਿਸੇ ਹੋਰਕੋਲੋਂ ਪੁਛ ਲੈ ਯਾਂ ਆਪਜਾਕੇ ਪੜ੍ਹ ਲੈ

ਡਰਪੋਕ ਸਿੰਘ-ਫੇਰ ਇਹ ਉਸ ਸਮਯ ਦੇ ਸਿੰਘਾਂ ਨੈ ਰੀਤੀ ਕਯੋਂ ਛਡ ਦਿੱਤੀ, ਜੋ ਗੁਰੂ ਨੇ ਚਲਾਈ ਸੀ ਇਹ ਤਾਂ ਦਸੋ ਕਿਉਂਕਿ ਜੋ ਪਿਛਲੀਆਂ ਰੀਤੀਆਂ ਹੀ ਅੱਜ ਕੱਲ ਵਰਤੀਂਦੀਆਂ ਹਨ॥

ਦਲੇਰ ਸਿੰਘ-ਪੁਰਾਣੇ ਸਿੰਘਾਂ ਨੇ ਤਾਂ ਕੋਈ ਨਹੀਂ ਛੱਡੀ ਸੀ, ਸਗੋਂ ਜਾਰੀ ਰਖੀ ਸੀ, ਦੇਖੋ ਬੰਦੇ ਬਰਾਗੀ ਦੀ ਬਹਾਦਰੀ ਜੋ ਇਕ ਮਸਲਮਾਨ ਭਾਈ ਹੀ ਅਪਨੀ ਬਨਾਈ ਹੋਈ ਕਿਤਾਬ ਕਿਲਾ ( ਮਹਤਾਬ ਬੇਗਮ ) ਵਿਚ ਕਯਾ ਲਿਖ