ਪੰਨਾ:ਡਰਪੋਕ ਸਿੰਘ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

ਡਰਪੋਪ ਸਿੰਘ-ਭਾਈ ਤੂੰਤਾਂ ਹੋਇਆ ਪੜਿਆ ਹੋਇਆ ਅਤੇ ਅਸੀ ਹੋਏ ਅਨਪੜ ਇਸੇ ਵਾਸਤੇ ਤੂੰੰਗਲ ਹੇਠ ਨਹੀਂ ਆਉਂਦਾ ਪਰ ਅਸੀ ਤਾਂ ਇਕੋ ਗਲ ਜਾਨਦੇ ਹਾਂ ਜੋ ਊਚ ਕੁਲਦੀ ਦੇਹ ਨੀਚ ਕਦੇ ਨਹੀਂ ਬਣੇਗੀ ਭਾਵੇਂ ਸੌ ਯਤਨ ਕਰੋ ਜਿਸ ਤਰਾਂ ਗਧਾ ਗਊ ਨਹੀਂ ਬਣੇਗਾ ਭਾਵੇਂ ਕਿਤਨਾ ਹੀ ਮਲ ਕੇ ਨਲਾਓ

ਦਲੇਰ ਸਿੰਘ-ਯਾਰ ਭੈ ਤਾਂ ਅੰਨੇਵਾਲਾ ਇਕੋ ਜੋਫਾ ਘੱਤ ਛਡਿਆ ਹੈ ਜਿਸਤੇ ਤੇਰੇ ਚਿਤ ਵਿਚ ਨਾ ਤਾਂ ਕਿਸੇ ਸਾਸਤ੍ੀ ਗਲ ਲੱਗਦੀ ਹੈ ਅਤੇ ਨਾ ਕੋਈ ਸਾਡੀ ਗਲ ਜਚਦੀ ਹੈ-ਪਰ ਤੂੰ ਮੈਨੂੰ ਇਤਨਾ ਤਾਂ ਦਸ ਜੋਇਹ ਦੇਹ ਊਚ ਕਿਸਤਰਾਂ ਬਣ ਸਕਦੀ ਹੈ ਦੇਖ ਇਕ ਸੁੰਦਰ ਦਾਸ ਜੀ ਸੰਤ ਹੋਇਆ ਹੈ ਉਹ ਇਸ ਦੇਹੀ ਦੇ ਅਭਮਾਨੀ ਆਂ ਨੂੰ ਕਯਾ ਆਖਦਾ ਹੈ ਯਥਾ(ਸਵੈਯਾ | ਹਾਡਕੁ ਪਿੰਜਰ ਚਾਮ ਮੜਿਯੋ ਅਰ ਮਾਂਹਿ ਭਰਿਯੋ ਮਲ ਮੂਤ ਵਿਕਾਰਾ ॥ ਬੂਕ ਲਿਲਾਰ ਪਰੇ ਮੁਖਤੇ ਪੁਨ ਬਯਾਧ ਬਹੇ ਸਭ ਔਰਹੂੰ ਦੁਆਰਾ ॥ ਮਾਸ ਕੀ ਜੀਭ ਦੇ ਖਾਇ ਸਭੀ ਕੁਛ ਕੈਸੇ ਕੈ ਕੀਜੀਏ ਸੋਚ ਬਿਚਾਰਾ ॥ ਐਸੇ ਸਰੀਰ ਮੈ ਬੈਸਕੇ ਸੁੰਦਰ ਕਾਹੇ ਕੋ ਕੀਜੀਏ ਕੌਨ ਉਚਾਰਾ | ) ਕਯਾ ਤੇੰ ਸੁਨਿਆਂਜੋ ਇਸ ਸਵੈਯੇ ਵਿਚ ਕਯਾ ਕੁਝ ਭੰਗ ਝਾੜੀ ਹੈ ਤੇ ਸੁਚਮਦ |