ਪੰਨਾ:ਡਰਪੋਕ ਸਿੰਘ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

ਸੋ ਯਾ ਘਰਦੇ ਕੰਮ ਹੀ ਕਰੀਏ ਯਾ ਤਰੀਖਾ ਹੀ ਪੜ੍ੀਏ ।

ਦਲੇਰ ਸਿੰਘ——ਭਾਈ ਮੌਤ ਤਾਂ ਆਪੇ ਵਕਤ ਕੱਢ ਲਏਗੀ ਪਰੰਤੂ ਇਸ ਪਹਲੀ ਗੱਲ ਦਾ ਉਤਰ ਦੇਹ ਇਸ ਵਿਚ ਹੇਰ ਫੇਰ ਕਯਾ ਕਰਦਾ ਹੈ ਸੋ ਤੂੰ ਦਸ ਜੋ ਕੁਝ ਖਾਲਸਾ ਪੰਥ ਦਾ ਹਾਲ ਕਿਸੇ ਪੁਸਤਕ ਵਿਚ ਪੜ੍ਹਿਆ ਹਈ ਯਾ ਨਹੀ ਸਿਧੀ ਗਲ ਆਖ ਦੇ ॥

ਡਰਪੋਕ ਸਿੰਘ——ਭਾਈ ਝੂਠ ਕਿਉਂ ਬੋਲਨਾ ਹੈਂ ਅਸੀ ਕਾਹਨੂ ਪੜੇ ਹਨ ਅਸੀ ਤਾਂ ਵਾਹਗੁਰੂ ਆਖਕੇ ਕ੍ਰਿਤ ਕਰਦੇ ਹਾਂ ਅਤੇ ਢਾਈ ਪਰਸਾਦੇ ਓਸ ਵੇਲੇ ਤੇ ਢਾਈ ਓਸ ਵੇਲੇ ਛਕਕੇ ਸੌਂ ਰਹਿੰਦੇ ਹਾਂ ਹੋਰ ਪੜਨ ਦਾ ਵੇਲਾ ਕਦ ਮਿਲਦਾ ਹੈ ॥

ਦਲੇਰ ਸਿੰਘ——ਇਸੇ ਵਾਸਤੇ ਤੈਂਂ ਸਾਡੇ ਨਾਲ ਸੌਕੁਣਾ ਵਾਲਾ ਮੱਥਾ ਡਾਹਿਆ ਹੈ ਜੋ ਗੁਰੂ ਇਤਹਾਸ ਕੋਈ ਨਹੀਂ ਦੇਖਯਾ ਦੇਖ ਦਸਮ ਗੁਰੂ ਜਦ ਬਹਾਦਰ ਸ਼ਾਹ ਨੂੰ ਮਿਲੇ ਸਨ ਤਦ ਉਨਾਂ ਨੈ ਬੈਠ ਕੇ ਜਲ ਮੰਗਿਆ ਪਰੰਤੂ ਗੁਰੂ ਜੀ ਦੀ ਝਾਰੀ ਵਾਲਾ ਸਿੰਘ ਹਾਜਰ ਨਹੀਂ ਸੀ ਇਹ ਬਚਨ ਸੁਨ ਕੇ ਬਹਾਦਰਸ਼ਾਹ ਨੈ ਅਪਨੇ ਨਫਰ ਨੂੰ ਆਗਿਆ ਦਿਤੀ ਕਿ ਗੁਰੂ ਜੀ ਨੂੰ ਜਲ ਦੇਹ ਜਿਸ ਪਰ ਗੁਰੂ ਜੀ ਨੈ ਲੈਕੇ ਹਥ ਦੀ ਅੰਗੁਲੀ ਨਾਲੋਂ ਸਿਆਹੀ ਦਾ ਦਾਗ