ਪੰਨਾ:ਡਰਪੋਕ ਸਿੰਘ.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫ )

ਡਰਪੋਕਸਿੰਘ ਮੁਸਲਮਾਨਾਂਦਾਤਾਂਗੁਰੂਆਂਨਾਲ ਸਦਾਤੇ ਹੀ ਵੈਰ ਰਿਹਾ ਸੀ ਜਿਸ ਕਰਕੇ ਗੁਰੂਆਂ ਦੇ ਸਾਹਿਬਜ਼ਾਦੇ ਭੀ ਇਨਾਂ ਨੈ ਨੀਵਾਂ ਹੇਠ ਦਿੱਤੇ ਸੇ, ਫੇਰ ਇਹ ਕਿਸ ਤਰਾਂ ਸਿੱਖ ਹੋ ਸੱਕਦੇ ਹਨ। ਜੋ ਮੁਢੋਂ ਦੇ ਵੈਰੀ ਹਨ ਤੁਸੀ ਇਸ ਗਲ ਨੂੰ ਤਾਂ ਸੋਚੋ ਐਵੇਂ ਅਪਨਾ ਹੀ ਗੋਗਾ ਕਯਾ ਮਾਰਦੇਹੋ

ਦਲੇਰਸਿੰਘ ਜੇ ਕਰਕੇ ਇਹੋ ਬਾਤ ਮੁਸਲਮਾਨਾਂ ਨੂੰ ਸਿੰਘ ਹੋਣੋ ਰੋਕਦੀ ਹੈ ਤਾਂ ਰਾਜਪੂਤ ਹਿੰਦੂ ਰਾਜਿਆਂ ਨੇ ਭੀ ਗੁਰੂ ਨਾਲ ਭਾਰੀ ਦੁਸ਼ਮਨੀ ਕੀਤੀ ਜੋ ਮੁਸਲਮਾਨਾਂ ਨਾਲ ਗੁਰੂ ਨੂੰ ਰਾਜਿਆਂ ਦੇ ਲੜਾਇਆਂ ਹੀ ਲੜਨਾ ਪਿਯਾ ਸੀ, ਨਹੀਂ ਤਾਂ ਅੱਗੇ ਕੋਈ ਲੜਾਈ ਨਹੀਂ ਸੀ, ਅਰ ਜੋ ਸਾਹਿਬਜ਼ਾਦੇ ਨੀਆਂ ਹੇਠ ਦਿੱਤੇ ਸਨ ਉਨਾਂ ਨੂੰ ਘਰ ਦੇ ਬ੍ਰਹਮਨ ਨੇ ਪਕੜਾਇਆ, ਅਤੇ ਸਰਹੰਦ ਵਿਚ ਇਕ ਖੜੀ ਨੇ ਸੂਬੇ ਨੂੰ ਨੀਆਂ ਹੇਠ ਦੇਨ ਲਈ ਸਿਖਾਇਆ, ਅਤੇ ਸੱਪਾਂ ਦੇ ਬੱਚੇ ਸੱਪ ਹੋਣੇ ਸਮਝਾਇਆ ਪਰੰਤੂ ਮਲੇਰੀਏ ਮੁਸਲਮਾਨਾਂ ਪਠਾਨਾਂ ਨੂੰ ਹਾਰ ਦਾ ਨਾਰਾ ਬੁਲਾਇਆ ਸੀ ਸੋ ਭਈ ਜੀ ਜੇ ਸਹਿਬਜ਼ਾਦਿਆਂ ਨੂੰ ਪਕੜਾਉਨ ਅਤੇ ਨੀਆਂ ਹੇਠ ਦਬਵਾਉਂਨ ਵਾਲੇ ਬ੍ਰਹਮਨ ਖੜੀ ਰਾਜਪੁਤ ਬਿਨਾਂ ਰੋਕ ਟੋਕ ਸਿੰਘ ਸਜਦੇ ਹਨ ਅਤੇ ਉਨਾਂ ਲਈ ਗੁਰੂ ਘਰ ਵਿੱਚ ਸਤਕਾਰ ਹੈ ਤਾਂ