ਪੰਨਾ:ਡਰਪੋਕ ਸਿੰਘ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਗਾਰ ਵਿਚ ਹਨ ।

ਦਲੇਰਸਿੰਘ——ਭਾਈ ਮਾਤਾ ਕੌਲਾਂ ਕੌਣਸੀ ।

ਡਰਪੋਕ ਸਿੰਘ——ਲਾਹੌਰ ਦੇ ਮੁਸਲਮਾਨ ਬਾਦਸ਼ਾਹ ਦੇ ਕਾਜੀ ਦੀ ਬੇਟੀ ਸੀ । ਦਲੇਰ ਸਿੰਘ——ਫੇਰ ਗੁਰੂਜੀ ਨੇ ਉਸ ਦੂਸਰੀਕੌਮਦੀ ਲੜਕੀ ਦੀ ਯਾਦਗਾਰ ਲਈ ਇਤਨਾ ਪੁਰਖਾਰਥ ਕਦੋਂ ਕੀਤਾ ਸੀ ਅਤੇ ਉਸ ਨੂੰ ਮਾਤਾ ਪਦ ਦਾ ਅਧਕਾਰੀ ਕਯੋਂ ਕੀਤਾ ।

ਡਰਪੋਕ ਸਿੰਘ——ਆਖਦੇ ਹਨ ਕਿ ਉਸਨੈ ਅਪਨਾ ਦੀਨ ਜਾਤ ਕੁਲ ਛਡਕੇ ਗੁਰੂ ਜੀ ਦੇ ਮਤ ਵਿਚ ਆਕੇ ਗੁਰੂ ਜੀ ਦੇ ਚਰਨ ਕਮਲਾਂ ਦਾ ਆਸਰਾ ਲਿਆ ਸੀ।

ਦਲੇਰ ਸਿੰਘ——ਬਸ ਜੋ ਮੈਂ ਤੈਥੋਂ ਅਖਾਉਨਾ ਚਾਹੁਦਾ ਮੀ ਸੋ ਤੈੈਂ ਆਪੇ ਆਖ ਦਿਤਾ ਹੈ ਸੋ ਤੂੰ ਇਸੀ ਗੁਰੂ ਜੀ ਦੇ ਕ੍ਰਿਪਾਲੂ ਅਤੇ ਦਿਆਲੂ ਪਣੇ ਵਾਲੇ ਚਰਿਤ ਪਰ ਅਮਲ ਕਰੋ।

ਡਰਪੋਕ ਸਿੰਘ-ਭਾਈ ਉਹ ਤਾਂ ਸਮਰਥ ਸੇ ਜੋ ਚਾਹੁਦੇ ਸੋ ਕਰਦੇ ।

ਦਲੇਰ ਸਿੰਘ——ਭਾਈ ਤੂੰ ਇਹ ਤਾਂ ਦਸ ਜੋ ਗੁਰੂ ਜੀ ਦਾ ਅਵਤਾਰ ਕਿਸੇ ਖਾਸ ਆਦਮੀ ਯਾ ਕੌਮ ਦੇ ਸੁਧਾਰ ਲਈ ਸੀ

ਡਰਪੋਕ ਸਿੰਘ——ਗੁਰੂ ਜੀ ਦਾ ਅਵਤਾਰ ਤਾਂ ਸਾਰੀ ਸ੍ਰੇਸ਼ਟੀ ਦੇ ਮਨੁਖਾਂ ਵਾਸਤੇ ਸੀ ।

ਦਲੇਰ ਸਿੰਘ——ਫੇਰ ਜੇ ਕੋਈ ਮੁਸਲਮਾਨ ਯਾ