ਪੰਨਾ:ਡਰਪੋਕ ਸਿੰਘ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਭਾਣੇ ਗੁਰੂ ਜੀ ਨੈ ਕਰ ਦਿਤੀਸੀ ਪਰ ਕਿਆ ਕਿਸੇ ਗੁਰੂ ਮਹਾਰਾਜ ਨੈ ਕਿਸੇ ਮੁਸਲਮਾਨ ਯਾ ਮੁਸਲਮਾਨੀ ਨੂੰ ਅਪਨੇ ਮਤ ਵਿੱਚ ਲਿਆਕੇ ਅਪਨਾ ਕੀਤਾ ਹੈ ਜੋ ਤੁਸੀ ਕਰ ਦੇ ਹੋ।

ਦਲੇਰ ਸਿੰਘ-ਭਾਈ ਜੀ ਤੁਸਾਂ ਦੇਖਨ ਨੂੰ ਤਾਂ ਇਕ ਪੂਰੇ ਪੂਰੇ ਸਿੰਘ ਨਜਰ ਆਉਦੇ ਹੋ ਪਰ ਮਾਲੂਮ ਹੁੰਦਾ ਹੈ ਜੋ ਤੁਸੀ ਗੁਰੂਆਂ ਦੇ ਧਾਰਮਕ ਅਤੇ ਸੂਰਬੀਰ ਤਾਂ ਅਰ ਪ੍ਰਤਿਗਯਾ ਪਾਲਨ ਵਾਲੇ ਜੀਵਨ ਚਰਿਤ ਨਹੀਂ ਪੜ੍ਹੇ ਹਨ ਜਿਸਤੇ ਤੁਸੀ ਇਹ ਗਲਾਂ ਕਰਦੇ ਹੋ। ਅਛਾ ਲਓ ਇਹ ਸੰਕਾ ਭੀ ਕਢ ਲਵੋ ਅਛਾ ਦਸੋ ਖਾਂ ਜੋ ਮੁਜੰਗਾਂ ਵਿਚ ਗੁਰੂ ਦੁਆਰਾ ਵਡੇ ਉਚੇ ਨਸਾਨ ਸਾਹਿਬ ਨਾਲ ਸੋਭਾ ਪਾਇ ਰਿਹਾ ਹੈ ਫੇਰ ਗੁਰੂ ਮਾਂਗਟ ਵਾਲਾ ਗੁਰਦੁਆਰਾ ਸਟੇਸ਼ਨ ਮੀਆਂਮੀਰ ਪਾਸ ਹੈ ਜਿਥੇ ਏਕਮ ਨੂੰ ਸੰਗਤ ਵਡਾ ਭਾਰੀ ਜੋੜ ਮੇਲ ਕਰਦੀ ਹੈ ਹੋਰ ਗੁਰੂ ਸਰ ਜੋ ਖਾਸੇ ਸਟੇਸ਼ਨ ਦੇ ਪਾਸ ਹੈ ਅਤੇ ਕੌਲਸਰ ਜੋ ਇਕ ਬਾਬਾ ਅਟਲ ਸਾਹਿਬ ਜੀ ਦੇ ਪਾਸ ਸਰੋਵਰ ਤੀਰਥ ਕਰਕੇ ਸਦੀਦਾ ਹੈ ਅਰ ਉਸ ਦੇ ਪਾਸ ਜੋ ਮਹਲ ਹਨ ਜਿਥੇ ਮਹੀਨੇ ਦੇ ਮਹੀਨੇ ਜੋੜ ਮੇਲ ਹੁੰਦਾ ਹੈ ਅਰ ਉਨਾਂ ਮੰਦਰਾਂ ਦੇ ਪੁਜਾਰੀ ਸਿੰਘ ਭੀ ਪ੍ਰੇਮ ਨਾਲ ਉਸ ਮੰਦਰ ਦੀ ਸੇਵਾ ਕਰ ਰਹੇ ਹਨ ਸੋ ਕਿਸ ਦੀ ਯਾਦਗਾਰ ਵਿਚ ਹਨ ਇਹ ਗਲ ਧਰਮ ਨਾਲ ਸਚਕ ਦਸੀਂ ।

ਡਰਪੋਕ ਸਿੰਘ——ਇਹ ਤਾਂ ਮਾਤਾ ਕੌਲਾਂ ਦੀ ਯਾਦ