ਪੰਨਾ:ਡਰਪੋਕ ਸਿੰਘ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਦੇ ਪਰ ਉਹ ਮੁਸਲਮਾਨ ਪਣੇ ਦੀ ਬੇੜੀ ਨੂੰ ਉਥੇ ਹੀ ਬੰੰ ਨ ਕੇ ਖੜਾ ਕਰਦਿਤਾਸੀ ਜਿਸਤੇ ਗੁਰੂਜੀਜੂਬਾਬਦਿਤਾ ਸੋ ਭਾਈ ਇਸੇ ਤਰਾਂ ਤੁਸੀ ਭੀ ਕਰੋ ਜੋ ਗੁਰੂਨਾਨਕ ਦੇਵ ਤੇ ਗੁਰੂ ਅਰਜਨ ਦੇਵ ਜੀ ਦੇ ਦਿਸਟਾਂਤ ਤੁਸਾਢੇ ਸਾਮਨੇ ਹਨ ਜਿਨਾਂ ਦੇ ਤੁਸੀ ਸਿੱਖ ਸਦਾਉਦੇ ਹੋ ।

ਡਰਪੋਕ ਸਿੰਘ-ਗੁਰੂ ਅਰਜਨ ਦੇਵ ਦੀ ਇਸ ਸਾਖੀ ਤੇ ਇਹ ਤਾਂ ਨਹੀਂ ਨਿਕਲਦਾ ਕਿ ਉਹ ਮੀਆਂਮੀਰ ਨਾਲ ਜਰੂਰ ਹੀ ਖਾ ਲੈਂਦੇ ਅਤੇ ਅਪਨੇ ਆਪ ਨੂੰ ਭਰਿਸ਼ਟ ਕਰ ਲੈਂਦੇ ਜੋ ਤੁਸੀ ਨਤੀਜਾ ਨਿਕਾਲ ਦੇ ਹੌੌ ॥

ਦਲੇਰ ਸਿੰਘ-ਭਲਾ ਜੇ ਮੀਆਂ ਮੀਰ ਸਿਧਾ ਆ ਇ ਜਾਂਦਾ ਤਾਂ ਗੁਰੁ ਅਪਨੀ ਪ੍ਰਤਿਗਿਆ ਭੰਗ ਕਰਦੇ ਅਤੇ ਉਸਦੇ ਸਾਮਨੇ ਝੂਠੇ ਠਹਰ ਦੇ ॥

ਡਰਪੋਕ ਸਿੰਘ-ਤਾਂ ਤਾਂ ਬਚਨ ਨੂੰ ਜਰੂਰ ਪਾਲਦੇ ਕਿਉਂ ਕਿ ਉਹ ਸਤੱਵਾਦੀ ਸੇ ਕੋਈ ਅੰਦਰ ਬਾਹਰ ਤੇ ਦੋ ਤਰ੍ਹਾਂ ਤਾਂ ਨਹੀਂ ਸੇ ॥

ਦਲੇਰ ਸਿੰਘ-ਫੇਰ ਤੂੰ ਇਹ ਕਯਾ ਸ਼ੰਕਾ ਕੀਤੀ ਕਿ ਉਹ ਨਾ ਖਾਂਦੇ ਤੇ ਆਪਨੂੰ ਭਰਿਸ਼ਟ ਨਾ ਕਰਦੇ ਅਤੇ ਉਹ ਖਾਣੇਲੇ ਭਰਿਸ਼ਟ ਹੋ ਜਾਂਦੇ ॥

ਡਰਪੋਕ ਸਿੰਘ-ਖੈਰ ਇਹ ਤਾਂ ਭਲਾ ਇਕ ਹਾਸੇ