ਪੰਨਾ:ਡਰਪੋਕ ਸਿੰਘ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਕੋਈ ਕੰਮ ਨਾਂ ਦੱਸਿਆ,ਇਹਤਾਂ ਆਦਮੀਆਂ ਵਲੋਂ ਹੋਇ
ਆ-ਜੇ ਪਰਮੇਸ਼੍ਵਰ ਵਲੋਂ ਹੁੰਦਾ ਤਾਂ ਕੁਦਰਤੀ ਉਸ ਵਿਚ
ਅਜੇਹੀ ਬਨਾਵਟ ਹੁੰਦੀ ਜੋ ਕਿਸੇ ਹੋਰ ਨਾਲ ਨਾ ਮਿਲ
ਦੀ, ਜਿਸ ਤਰਾਂ ਸੌ ਘੋੜੇ ਵਿਚ ਇਕ ਗਊ ਛੱਡ ਦਈਏ
ਤਦ ਉਹ ਕਦੇ ਭੀ ਘੋੜੀ ਨਹੀਂ ਸੱਦੀਏਗੀ,ਇਸੀ ਪ੍ਰਕਾਰ
ਜੇ ਹਿੰਦੂ ਯਾ ਮੁਸਲਮਾਨ ਜਾਤੀਆਂ ਪ੍ਰਮੇਸ਼ਰ ਵਲੋਂ ਹੋਨ
ਤਾਂ ਇਹ ਭੀ ਕਦੇ ਨਾ ਰਲਨ। ਇਸ ਤੇਰੀ ਗੱਲਤੇ ਤਾਂ
ਇਹ ਪਾਇਆ ਗਿਆ ਕਿ ਆਦਮੀ ਭਾਵੇਂ ਹਿੰਦੂ ਹੋਵੇਭਾਵੇਂ
ਮੁਸਲਮਾਨ ਪਰ ਜਿਨਾ ਵਿਚ ਮਿਲਜਾਏ ਸੋਈ ਹੋ ਜਾਂਦਾ
ਹੈ ਫੇਰ ਤੁਸੀ ਮੁਸਲਮਾਨਾਂ ਨੂੰ ਮਿਲਾਕੇ ਅਪਨੀ ਜਾਤਿ
ਕਿਉਂ ਨਹੀਂ ਕਰਦੇ ਅਤੇ ਆਪ ਉਨਾਦੀ ਜਾਤ ਕਿਉ ਹੁੰਦੇ
ਹੋ ਜਿਸਤੇ ਤੁਹਾਨੂੰ ਸਰੋਸਰ ਘਾਟਾ ਪੈਂਦਾ ਜਾਂਦਾ ਹੈ ।
ਡਰਪੋਕ ਸਿੰਘ-ਤੁਹਾਡੇ ਇਸ ਆਖਣ ਤੇ ਤਾਂ ਇਹ
ਸਿੱਧ ਹੁੰਦਾ ਹੈ ਕਿ ਜਾਤਿ ਜਗਤ ਪਰ ਕੋਈ ਹਈਓ ਨਹੀਂ
ਹੈ ਸਭ ਇਕ ਮਈ ਹੈ ਤੇ ਸਾਰੇ ਲੋਗ ਸ਼ੰਕਰ ਵਰਨ ਹੋ
ਜਾਨ ਅਪਨੇ ਧਰਮ ਛੱਡ ਬੈਠਨ॥
ਦਲੇਰ ਸਿੰਘ-ਨਾ ਭਾਈ ਮੇਰਾ ਇਹ ਮਤਲਬ
ਨਹੀਂ ਜੋ ਤੈਂ ਸਮਝਿਆ ਹੈ ਮੈਂ ਜਾਤਿ ਮੰਨਦਾ ਹਾਂ ਸੋ ਤੂੰ
ਗੁੱਸੇ ਨਾ ਹੋਹੁ ਅਤੇ ਸ਼ੰਕਰ ਵਰਨ ਵਲ ਨਾ ਨੱਸ ॥