ਪੰਨਾ:ਡਰਪੋਕ ਸਿੰਘ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਰਸਤੇ ਲੈ ਜਾਂਦੇ ਹੋ ॥
ਦਲੇਰ ਸਿੰਘ-ਹੱਸਕੇ-ਭਾਈ ਜੀ ਤੁਸੀਂ ਅਪਨੇ ਸਿੱਧ
ਗਯਾਨ ਨੂੰ ਦੱਸੋ ਜੋ ਅਸੀ ਸੁਣੀਏ ਅਤੇ ਸੋਚੀਏ ਜੋ ਉਸ
ਵਿਚ ਤੁਹਾਡੀ ਕੜਾ ਚਤੁਰਾਈ ਹੈ ॥
ਡਰਪੋਕ ਸਿੰਘ-ਸਿੱਧ ਗਯਾਨ ਤਾਂ ਏਹੋਹੈ ਜੋਜਾਤਿ
ਪਰਮੇਸ਼ਰ ਨੈ ਬਣਾਈ ਹੈ ਕਿਸੇ ਮਨੁਖ ਨੇ ਨਹੀਂ ਕੀਤੀ,
ਇਸ ਵਾਸਤੇ ਜੋ ਜਿਸ ਜਾਤਿ ਵਿਚ ਪੈਦਾ ਹੋਵੇ ਸੋ ਉਥੇ
ਹੀ ਰਹੇ ਐਂਵੇ ਭਟਕਦਾ ਨਾਂ ਫਿਰੇ ॥
ਦਲੇਰ ਸਿੰਘ ਭਾਈ ਜੋ ਪੰਜ ਚਾਰ ਸਾਲ ਦਾ
ਬੱਚਾ ਯਾ ਜਦ ਕੋਈ ਬੱਚਾ ਜਨਮਦਾ ਹੈ ਤਦ ਉਸਨੂੰ ਜੇ
ਚੁਰਾਹੇ ਵਿਚ ਰੱਖ ਦਈਏ ਤਦ ਕਯਾ ਲੋਗ ਆਖ ਸਕਦੇ
ਹਨ ਜੋ ਉਹ ਕਿਸ ਜਾਤਿ ਦਾ ਹੈ ਅਤੇ ਉਸਦੇ ਸਿਰ ਪਰ
ਯਾ ਸਰੀਰ ਪਰ ਕੋਈ ਅਜੇਹੀ ਨਸ਼ਾਨੀ ਹੁੰਦੀ ਹੈ ਜੋ ਉ-
ਸਨੂੰ ਦੱਸਦੀ ਹੋਵੇ ਕਿ ਇਸਦੀ ਇਹ ਜਾਤਿ ਹੈ ॥
ਡਰਪੋਕ ਸਿੰਘ-ਇਹ ਤਾਂ ਨਹੀਂ ਆਖ ਸੱਕਦੇ
ਕਿਉਂਕਿ ਕਈ ਬੱਚੇ ਅਜੇਹੇ ਪਾਏ ਜਾਂਦੇ ਹਨ ਜਿਨਾਂ ਦਾ
ਇਹ ਪਤਾ ਨਹੀਂ ਲੱਗਦਾ ਜੋ ਕੌਣ ਹੁੰਦੇ ਹਨ ਇਹ ਤਾਂ
ਵੱਡੇ ਹੋਕੇ ਪਤਾ ਲਗਦਾ ਹੈ ਜਦ ਉਸਦੇ ਮਾਂ ਪਿਉ ਉਸਦਾ
ਨਾਉਂ ਰਖਦੇ ਹਨ ਅਤੇ ਨਾਲਹੀ ਸੰਸਕਾਰ ਕਰਦੇਹਨਾਂ