ਪੰਨਾ:ਡਰਪੋਕ ਸਿੰਘ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਤਾਂ ਬਿਸ਼ਟਾ ਬਨ ਗਿਆ।।
ਦਲੇਰ ਸਿੰਘ-ਹੱਸਕੇ-ਭਾਈ ਜੀ ਇਹ ਦ੍ਰਿਸ਼ਟਾਂਤ
ਤਾਂ ਤੁਸੀਂ ਵਡਾ ਉੱਤਮ ਦਿੱਤਾ ਹੈ,ਜਿਸ ਤੇ ਇਹਭਾਵ ਨਿ-
ਕਲਦਾ ਹੈ ਕਿ ਕਣਕ ਬਿਸ਼ਟਾ ਬਣਨ ਲਈ ਜੰਮੀ ਹੈ,
ਪਰੰਤੂ ਬਿਸ਼ਟਾ ਫੇਰ ਕਣਕ ਹੋਣ ਲਈ ਨਹੀਂ ਆਈ,
ਇਸੀ ਤਰਾਂ ਹਿੰਦੂ ਮੁਸਲਮਾਨ ਹੋਨ ਲਈ ਆਏ ਹਨ,
ਕਿੰਤੂ ਮੁਸਲਮਾਨ ਹਿੰਦੂ ਹੋਣ ਲਈ ਨਹੀਂ ਹਨ,ਭਾਵੇਂ ਕ-
ਣਕ ਕਿਤਨਾ ਚਿਰਹੀ ਸਾਂਭ ਕੇ ਕਿਉਂ ਨਾ ਰਖੀ ਜਾਏ,
ਪਰ ਅੰਤ ਨੂੰ ਉਹ ਬਿਸ਼ਟਾ ਹੋਵੇਗੀ ਇਸੀ ਪ੍ਰਕਾਰ ਤੁਹਾ-
ਡੇ ਕਥਨ ਤੇ ਤਾਂ ਇਹਸਿਧ ਹੁੰਦਾ ਹੈ ਕਿ ਹਿੰਦੂ ਭਾਵੇਂ ਕਿ-
ਤਨੇ ਚਿਰਹੀ ਅਪਨੇ ਆਪ ਨੂੰ ਬਚਾਕੇ ਕਿੰਉਨਾਂ ਰੱਖਣ,
ਪਰ ਏਹ ਅੰਤ ਨੂੰ ਮੁਸਲਮਾਨ ਹੋਨਗੇ ਤਾਂ ਤੁਸੀ ਕਿਸੇ
ਦਿਨ ਦੇ ਪੁਰਾਹੁਨੇ ਹੋ ਅੰਤ ਨੂੰ ਓਹੋ ਹੋਣਾ ਹੈ ਜਿਸਥੋਂ
ਨੱਸਦੇ ਹੋ-ਪਰ ਅਸੀ ਤਾਂ ਤੁਹਾਨੂੰ ਇਹ ਆਖਦੇ ਹਾਂ ਜੋ
ਜਿਸ ਤਰਾਂ ਬਿਸ਼ਟਾ ਹੀ ਕਣਕ ਦੇ ਖੇਤ ਵਿਚ ਪਾਕੇ ਖੇਤ
ਤਕੜਾ ਕੀਤਾ ਜਾਂਦਾ ਹੈ ਇਸੀ ਤਰਾਂ ਇਨਾ ਨੂੰ ਮਿਲਾਕੇ
ਪੰਥ ਤਕੜਾ ਕਰੋ ਨਹੀਂ ਕਿਸੇ ਦਿਨ ਨੂੰ ਨਾਸ ਹੋਜਾਵੋਗੇ ।
ਡਰਪੋਕ ਸਿੰਘ-ਗੁੱਸੇਨਾਲਕਦੋਕਿਸੇਚੀਜ਼ਦਾਬੀਜ
ਨਾਸਹੋਇਆ ਹੈ,ਤੁਸੀ ਨਹੀਂ ਦੇਖਦੇਜੋਲੱਖਾਂਮਣਦਾ ਘਾਉ