ਪੰਨਾ:ਡਰਪੋਕ ਸਿੰਘ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬ )

ਦਲੇਰ ਸਿੰਘ-ਇਹ ਗੱਲ ਖਾਲਸਾ ਦੇ ਮਿਲ
ਗੋਭਾ ਹੋਣੇ ਨੈ ਬੰਦ ਕਰ ਦਿੱਤੀ, ਜੇ ਖ਼ਾਲਸਾ ਖਾਲਸ
ਰਹਿੰਦਾ ਤਾਂ ਰਹਿੰਦੀ॥
ਡਰਪੋਕ ਸਿੰਘ-ਮਿਲ ਗੋਭਾ ਕਯਾ ਹੁੰਦਾ ਹੈ ਇਹ
ਤਾਂ ਇਕ ਤੁਸੀਂ ਨਮਾ ਜੇਹਾ ਨਾਉਂ ਦਸਯਾ ਹੈ॥ ਜੋ ਅਗੇ
ਕਦੇ ਨਹੀਂ ਸੁਣਿਆਂ॥
ਦਲੇਰ ਸਿੰਘ-ਮਿਲਗੋਭਾ ਉਹ ਆਖੀਦਾ ਹੈ ਜਿਸ
ਦਾ ਨਾਉਂ ਤੁਸੀਂ ਸਤਨਾਜਾ ਸੱਦਦੇ ਹੋ, ਜਿਸਤਰਾਂ ਸਾਰੀ
ਤਰਾਂ ਦਾ ਅਨਾਜ ਕੱਠਾ ਕਰ ਦਈਏ ਤਦ ਉਹ ਖ਼ਾਲਸ
ਨਹੀਂ ਰਹਿੰਦਾ-ਇਸੀਤਰਾਂ ਅੱਗੇ ਸਿੰਘ ਸਿੰਘਾਂ ਨਾਲ ਸਾਕ
ਨਾਤੇ ਕਰਦੇ ਸਨ, ਪਰ ਅੱਜ ਕੱਲ ਸਿੰਘ ਮੋਨਿਆਂ ਦੇ ਤੇ
ਮੋਨੇ ਸਿੰਘਾਂ ਦੇ ਘਰੀਂ ਕਰ ਦਿੰਦੇ ਹਨ, ਜਿਸਤੇ ਸ਼ੁੱਧ ਖੂਨ
ਨਹੀਂ ਰਿਹਾ,ਅਰ ਨਾਲ ਹੀ ਧਰਮ ਦਾ ਭੀ ਮਿਲ ਗੋਭਾ
ਹੋ ਗਿਆ ਜਦ ਧਰਮ ਗਿਆ ਤਾਂ ਇਹ ਰਸਮ ਭੀ ਗਈ।
ਡਰਪੋਕ ਸਿੰਘ-ਕਯਾ ਸਿੰਘ ਹਿੰਦੂਆਂ ਨਾਲੋਂ ਵਖਰੇ
ਹਨ ਅਰ ਹਿੰਦੁ ਕੋਈ ਸਿੰਘਾਂ ਤੋਂ ਵੱਖਰੇ ਹਨ॥
ਦਲੇਰ ਸਿੰਘ-ਕਯਾ ਤੈਂ ਜੋ ਕਦੇ ਦਸਮ ਗੁਰੂ ਦਾ
ਇਹ ਸਬਦ ਨਹੀਂ ਪੜਿਆ ਕਿ (ਦੁਹੂੰ ਪੰਥ ਮੈ ਕਪਟ
ਵਿਦਯਾ ਚਲਾਨੀ। ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ)