ਪੰਨਾ:ਟੱਪਰੀਵਾਸ ਕੁੜੀ.pdf/90

ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀ ਗਲ ਸੁਣ ਕੇ ਅਸਮਰ ਨੇ ਉਤਰ ਦੇਣ ਲਈ ਸਿਰ ਉਤਾਂਹ ਚੁਕਿਆ ਪਰ ਉਹ ਏਨਾ ਕਹਿਕੇ ਕਮਰੇ ਵਿਚੋਂ ਬਾਹਰ ਜਾ ਚੁੱਕਾ ਸੀ।

ਇਸ ਵੇਲੇ ਉਸ ਨੂੰ ਆਪਣੀ ਇਕੱਲ ਦਾ ਖ਼ਿਆਲ ਆਇਆ ਪਰ ਉਸਦੀ ਪਿਆਰੀ ਬਕਰੀ ਡੁਜਲੀ ਉਸ ਦੇ ਕੋਲ ਸੀ ਜਿਸਨੂੰ ਕੈਦੋ ਇਕ ਸਿਪਾਹੀ ਪਾਸੋਂ ਖੋਹ ਲਿਆਇਆ ਸੀ। ਉਸਨੇ ਡੁਜਲੀ ਦੀ ਪਿਠ ਤੇ ਪਿਆਰ ਨਾਲ ਹੱਥ ਫੇਰਦਿਆਂ ਹੋਇਆਂ ਕਿਹਾ,“ਪਿਆਰੀ ਡੁਜਲੀ ਕੀ ਤੂੰ ਮੈਨੂੰ ਭੁਲ ਗਈ ਸੀ? ਕੀ ਮੈਂ ਤੈਨੂੰ ਉਥੇ ਛਡ ਆਈ ਸੀ? ਚੰਗਾ ਹੋਇਆ ਤੂੰ ਆ ਗਈ ਨਹੀਂ ਤਾਂ ਤੇਰੀ ਯਾਦ ਵੀ ਮੈਨੂੰ ਰਹਿ ਰਹਿ ਕੇ ਤੜਫਾਉਂਦੀ। ਮੇਰੀ ਪਿਆਰੀ ਡੁਜਲੀ ਤੂੰ ਬੜੀ ਵਫ਼ਾਦਾਰ ਏਂ।"

ਏਨਾ ਕਹਿਕੇ ਉਹ ਰੋਣ ਲਗ ਪਈ ਅਤੇ ਪਹਿਰਾਂ ਬੱਧੀ ਰੋਂਦੀ ਰਹੀ। ਰੋਂਦਿਆਂ ਰੋਂਦਿਆਂ ਅਧੀ ਰਾਤ ਬੀਤ ਗਈ। ਉਹ ਗਿਰਜੇ ਦੇ ਮਨਾਰੇ ਤੇ ਚੜਕੇ ਟਹਿਲਣ ਦੇ ਖ਼ਿਆਲ ਨਾਲ ਕਮਰੇ ਵਿਚੋਂ ਬਾਹਰ ਨਿਕਲੀ। ਹਨੇਰਾ ਬਹੁਤ ਸੀ ਅਤੇ ਚੰਦ ਨਿਕਲਣ ਵਿਚ ਵੀ ਅਜੇ ਦੇਰ ਸੀ। ਪਹਿਲੇ ਤਾਂ ਅਸਮਰ ਕਮਰੇ ਵਿਚ ਬੈਠੀ ਚੰਨ ਨਿਕਲਣ ਦੀ ਉਡੀਕ ਕਰਦੀ ਰਹੀ ਪਰ ਜਦ ਉਸਦੀ ਬੇ-ਚੈਨੀ ਵਧਦੀ ਹੀ ਗਈ ਤਾਂ ਉਸ ਨੇ ਕਮਰੇ ਵਿਚੋਂ ਨਿਕਲਣਾ ਹੀ ਯੋਗ ਸਮਝਿਆ। ਉਹ ਪੌੜੀਆਂ ਵਲ ਨੂੰ ਵਧੀ ਜਿਹੜੀਆਂ ਹੇਠਾਂ ਸ਼ਰੁ ਹੋ ਕੇ ਉਪਰ ਕੋਈ ਚੌਂਹ ਮੰਜ਼ਲਾਂ ਤੇ ਜਾ ਮੁਕਦੀਆਂ ਸਨ।

ਅਜੇ ਉਹ ਕੋਈ ਵੀਹ ਪੰਝੀ ਪੌੜੀਆਂ ਹੀ ਚੜੀ ਹੋਵੇਗੀ ਕਿ ਇਕ ਚਮ-ਗਿਦਝ ਉਡਦਾ ਹੋਇਆ ਉਸ ਦੇ ਕੋਲ ਦੀ ਲੰਘ ਗਿਆ। ਉਹ ਡਰ ਨਾਲ ਜ਼ਰਾ ਕੁ ਸਹਿਮ ਗਈ ਪਰ ਫੇਰ ਹੌਸਲਾ ਕਰਕੇ ਅਗੇ ਵੱਧੀ। ਪੌੜੀਆਂ ਦੇ ਅੱਧ ਵਿਚ ਕੈਦੋ ਆਪਣੀ ਬਿਲੀ ਨੂੰ ਬਗਲ ਵਿਚ ਲਈ ਘੂਕ ਸਤਾ ਘੁਰਾੜੇ ਮਾਰ ਰਿਹਾ ਸੀ। ਅਸਮਰ ਪਹਿਲਾਂ ਤਾਂ ਡਰੀ ਪਰ ਫੇਰ ਉਸ ਨੂੰ ਸੁਤਾ ਵੇਖ ਕੇ ਉਪਰ ਚੜ੍ਹ ਗਈ। ਉਹ ਉਸ ਵੇਲੇ ਸ਼ਾਂਤੀ ਦੀ ਭਾਲ ਵਿਚ ਸੀ ਪਰ ਦੁਨੀਆਂ ਵਿਚ ਉਸ ਲਈ ਕਿਤੇ ਵੀ ਸ਼ਾਂਤੀ ਨਹੀਂ ਸੀ। ਜਦ ਉਹ ਉਪਰ ਪੁਜੀ ਤਾਂ ਚੈਨ ਨਿਕਲਿਆ ਹੋਇਆ ਸੀ। ਪੈਰਸ ਦੇ ਉਚੇ ਉਚੇ ਮੁਨਾਰੇ ਲੋ

੮੨