ਪੰਨਾ:ਟੱਪਰੀਵਾਸ ਕੁੜੀ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਸੜ ਜਾਣ ਨੂੰ ਤਿਆਰ ਸੀ ਅਤੇ ਉਸਨੂੰ ਉਹ ਝਾਕੀ ਵੀ ਚੇਤੇ ਸੀ ਜਿਸ ਵੇਲੇ ਉਹ ਸੰਗਲੀਆਂ ਨਾਲ ਜਕੜੀ ਹੋਈ ਸੂਲੀ ਤੇ ਖੜੋਤੀ ਸੀ ਅਤੇ ਕੁਬਾ ਕੈਦੋ ਬਿਜਲੀ ਵਾਂਗ ਸੂਲੀ ਤੇ ਚਮਕਿਆ ਤੇ ਉਸ ਨੂੰ ਲੈ ਉਡਿਆ। ਇਸ ਦੇ ਪਿਛੋਂ ਉਹ ਮੌਤ ਦੇ ਡਰ ਤੋਂ, ਬਿਲਕੁਲ ਬੇ-ਫ਼ਿਕਰ ਹੋ ਗਿਆ ਸੀ। ਇਸ ਤੋਂ ਬਿਨਾ ਅਸਮਰ ਨੂੰ ਇਸ ਗਲ ਦਾ ਵੀ ਪੂਰੀ ਤਰ੍ਹਾਂ ਇਹਸਾਸ ਹੋ ਚੁਕਾ ਸੀ ਕਿ ਹੁਣ ਵੀ ਕੈਦੋ ਉਸਦੀ ਇਸ ਮਜਬੂਰੀ ਦੀ ਹਾਲਤ ਵਿਚ ਹਰ ਪ੍ਰਕਾਰ ਦੀ ਸਹਾਇਤਾ ਕਰਦਾ ਹੈ।

ਉਸ ਦੇ ਇਸ ਇਕ-ਲਾਪੇ ਵਿਚ, ਜਦ ਕਿ ਉਸ ਦੀ ਰੂਹ ਦੁਨੀਆਂ ਦੇ ਧੰਦਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ, ਤਾਂ ਕੈਦ ਹੀ ਹਾਸੇ ਮਖੌਲ ਦੀਆਂ ਗੱਲਾਂ ਨਾਲ ਉਸ ਦਾ ਜੀਅ ਪਰਚਾਉਂਦਾ ਸੀ ਅਤੇ ਓਦੋਂ ਤਕ ਉਸ ਨੂੰ ਚੈਨ ਨਹੀਂ ਸੀ ਆਉਂਦੀ ਜਦ ਤਕ ਕਿ ਅਸਮਰ ਦੇ ਬੁਲ੍ਹਾਂ ਤੇ ਮੁਸਕ੍ਰਾਹਟ ਨਹੀਂ ਸੀ ਆ ਜਾਂਦੀ। ਹਾਂ, ਉਹ ਇਨ੍ਹਾਂ ਗਲਾਂ ਤੋਂ ਜਾਣੂ ਸੀ। ਪਰ ਜਿਓਂ ਹੀ ਅਸਮਰ ਨੂੰ ਫੀਬਸ ਦਾ ਖ਼ਿਆਲ ਆ ਜਾਂਦਾ ਉਹ ਇਸ ਤਰਾਂ ਬੇ-ਚੈਨ ਹੋ ਜਾਂਦੀ ਜਿਸ ਤਰ੍ਹਾਂ ਪਾਣੀ ਦੀ ਇਕ ਬੂੰਦ ਡਿਗਣ ਨਾਲ ਪਾਣੀ ਦੀ ਤਹਿ ਤੇ ਹਿਲਜੁਲ ਮਚ ਜਾਂਦੀ ਹੈ। ਕਪਤਾਨ ਦਾ ਖ਼ਿਆਲ ਆਉਂਦਿਆਂ ਹੀ ਉਹ ਪਾਗਲ ਜਿਹੀ ਹੋ ਜਾਂਦੀ ਅਤੇ ਕੁਬੇ ਕੈਦੋ ਨੂੰ ਵੀ ਆਪਣੇ ਕੋਲੋਂ ਚਲੇ ਜਾਣ ਦਾ ਹੁਕਮ ਦੇ ਦੇਂਦੀ ਸੀ।

ਇਕ ਦਿਨ ਰਾਤ ਨੂੰ ਉਹ ਇਕ ਗੀਤ ਗਾ ਰਹੀ ਸੀ। ਇਹ ਗੀਤ ਚਿਰ ਹੋਇਆ, ਓਦੋਂ ਦੀ ਗਲ ਹੈ ਜਦੋਂ ਉਹ ਅਜੇ ਅੰਜਾਣੀ ਹੀ ਸੀ ਤਾਂ ਉਸ ਦੀ ਨੌਕਰਾਣੀ ਇਹ ਗੀਤ ਗੁਨ-ਗੁਣਾਉਂਦੀ ਹੁੰਦੀ ਸੀ ਤਾਂ ਜੋ ਉਹ ਸੌਂ ਜਾਏ। ਉਹ ਬਹੁਤ ਉਦਾਸ ਸੀ। ਨੀਂਦ ਉਸ ਦੀਆਂ ਪਲਕਾਂ ਨੂੰ ਛੂਹੰਦੀ ਤਕ ਨਹੀਂ ਸੀ। ਇਸ ਲਈ ਅਸਮਰ ਉਹੀ ਗੀਤ ਗਾ ਰਹੀ ਸੀ ਤਾਂ ਜੋ ਉਸਦੀ ਅੱਖ ਲਗ ਜਾਏ ਅਤੇ ਉਸ ਦੇ ਮਨ ਨੂੰ ਸ਼ਾਂਤੀ ਆਵੇ। ਏਨੇ ਨੂੰ ਇਕ ਪਰਛਾਵਾਂ ਜਿਹਾ ਨਜ਼ਰੀ ਪਿਆ। ਇਹ ਕੁਬਾ ਕੈਦੋ ਸੀ ਅਤੇ ਗੀਤ ਦੀ ਸੁਰ ਦੇ ਅਸਰ ਨਾਲ ਝੂਮਦਾ ਆ ਰਿਹਾ ਸੀ। ਉਹ ਅਗੇ ਵਧਿਆ ਅਤੇ ਕੋਲ ਜਾ ਕੇ ਕਹਿਣ

੭੮