ਪੰਨਾ:ਟੱਪਰੀਵਾਸ ਕੁੜੀ.pdf/82

ਇਹ ਸਫ਼ਾ ਪ੍ਰਮਾਣਿਤ ਹੈ

ਜਲਾਦ ਨੇ ਇਸ਼ਾਰਾ ਕੀਤਾ। ਦੋ ਨੀਲੀ ਪੋਸ਼ ਅਗੇ ਵਧੇ ਅਤੇ ਉਨਾਂ ਨੇ ਅਸਮਰ ਦੇ ਹੱਥਾਂ ਨੂੰ ਦੁਬਾਰਾ ਬੰਨ੍ਹ ਦਿਤਾ। ਅਸਮਰ ਨੇ ਅੱਖਾਂ ਚੁਕ ਕੇ ਆਕਾਸ਼ ਵਲ ਤਕਿਆ ਤੇ ਫੇਰ ਨਜ਼ਰਾਂ ਨੀਵੀਆਂ ਪਾ ਲਈਆਂ ਪਰ ਫੇਰ ਕੁਝ ਸੋਚ ਕੇ ਉਸ ਨੇ ਲੋਕਾਂ ਤੇ ਇਕ ਸਰਸਰੀ ਨਜ਼ਰ ਫੇਰੀ ਅਤੇ ਇਕ ਦਿਲ ਚੀਰਵੀਂ ਚੀਕ ਮਾਰੀ ਜਦ ਉਸ ਦੀ ਨਜ਼ਰ ਉਸ ਦੇ ਪਿਆਰੇ ਫੀਬਸ ਤੇ ਪਈ। ਲੋਕਾਂ ਨੇ ਉਸ ਨੂੰ ਭੁਲੇਖਾ ਪਾਇਆ ਸੀ। ਉਸ ਦਾ ਫੀਬਸ ਜੀਉਂਦਾ ਉਸਦੇ ਸਾਹਮਣੇ ਖੜੋਤਾ ਸੀ, ਉਸੇ ਰੋਹਬ ਨਾਲ, ਬਣ ਤਣ ਕੇ, ਫੌਜੀ ਵਰਦੀ ਵਿਚ ਤੇ ਲਕ ਨਾਲ ਤਲਵਾਰ।

“ਫੀਬਸ" ਉਸਨੇ ਜ਼ੋਰ ਨਾਲ ਚੀਕ ਮਾਰੀ। "ਮੇਰੇ ਪਿਆਰੇ ਫੀਬਸ", ਉਸ ਨੇ ਫੀਬਸ ਨੂੰ ਮਿਲਣ ਲਈ ਬਾਹਾਂ ਪਸਾਰਨ ਦਾ ਯਤਨ ਕੀਤਾ ਪਰ ਉਹ ਸੰਗਲੀਆਂ ਨਾਲ ਜਕੜੀਆਂ ਹੋਈਆਂ ਸਨ।

ਕਪਤਾਨ ਨੇ ਉਸ ਦੀ ਆਵਾਜ਼ ਸੁਣੀ ਅਤੇ ਉਸ ਦੇ ਨਾਲ ਖੜੋਤੀ ਕੁੜੀ ਨੇ ਅਸਮਰ ਵਲ ਗੁਸੇ ਤੇ ਨਫ਼ਰਤ ਨਾਲ ਤਕਿਆ। ਫੀਬਸ ਨੇ ਉਸ ਦੇ ਕੰਨ ਵਿਚ ਹੌਲੇ ਜਿਹੇ ਕੁਝ ਕਿਹਾ ਜਿਹੜਾ ਅਸਮਰ ਨੂੰ ਨਾ ਸੁਣ ਸਕਿਆ। ਫੇਰ ਦੋਵੇਂ ਜਣੇ, ਕਪਤਾਨ ਤੇ ਫੋਲਂਡਰ ਉਸਦੀਆਂ ਅੱਖਾਂ ਤੋਂ ਓਹਲੇ ਹੋ ਗਏ।

"ਫੀਬਸ" ਅਸਮਰ ਨੇ ਇਕ ਤਰਲਾਂ ਜਿਹਾ ਲੈ ਕੇ ਕਿਹਾ। “ਕੀ ਤੁਸੀਂ ਵੀ ਮੇਰਾ ਸਾਥ ਛੱਡ ਗਏ?" ਉਹ ਬੇ-ਹੋਸ਼ ਹੋ ਕ ਫ਼ਰਸ ਤੇ ਡਿਗ ਪਈ।

ਅਸਮਰ ਨੂੰ ਟਿਕਟਿਕੀ ਤੇ ਖੜਾ ਕਰ ਦਿਤਾ ਗਿਆ। ਹੁਣ ਕੇਵਲ ਜਲਾਦ ਦੇ ਇਸ਼ਾਰਾ ਕਰਨ ਦੀ ਹੀ ਢਿਲ ਸੀ ਤੇ ਦੋ ਸਿਪਾਹੀਆਂ ਨੇ, ਜਿਹੜੇ ਸੂਲੀ ਦੇ ਲਾਗੇ ਹੀ ਖੜੋਤੇ ਸਨ, ਰਸਾ ਖਿਚ ਲੈਣਾ ਸੀ। ਜਲਾਦ ਨੇ ਇਸ਼ਾਰਾ ਕਰਨ ਲਈ ਆਪਣਾ ਹੱਥ ਉਤਾਂਹ ਚੁਕਿਆ। ਐਨ ਉਸ ਵੇਲੇ ਇਕ ਪਰਛਾਵਾਂ ਸੂਲੀ ਤੇ ਡਿਗਿਆ ਅਤੇ ਅਸਮਰ ਨੂੰ ਗੁਡੀ ਵਾਂਗ ਇਕ ਹੱਥ ਵਿਚ ਫੜੀ ਨੋਟਰਡੈਮ ਵਲ ਬਿਲੀ ਵਾਂਗ ਭਜਿਆ। ਇਹ ਕੈਦੋ ਸੀ ਜਿਹੜਾ

ਨੋਟਰਡੈਮ ਦੇ ਮੁਨਾਰੇ ਨਾਲ ਰਸਾ ਬੰਨ੍ਹ ਕੇ ਉਸ ਨਾਲ ਲਟਕਦਾ ਹੋਇਆ

੭੪