ਪੰਨਾ:ਟੱਪਰੀਵਾਸ ਕੁੜੀ.pdf/81

ਇਹ ਸਫ਼ਾ ਪ੍ਰਮਾਣਿਤ ਹੈ

“ਕੁੜੀਏ, ਕੀ ਤੂੰ ਰਬ ਅਗੇ ਆਪਣੇ ਗੁਨਾਹਾਂ ਤੇ ਦੋਸ਼ਾਂ ਦੇ ਬਖ਼ਸ਼ਾਉਣ ਲਈ ਪ੍ਰਾਰਥਨਾ ਕਰ ਲਈ ਹੈ?"

ਅਸਮਰ ਚੁਪ ਚਾਪ ਖੜੋਤੀ ਰਹੀ।

"ਮੈਂ ਤੈਨੂੰ ਅਜੇ ਵੀ ਬਚਾ ਸਕਦਾ ਹਾਂ।" ਉਹ ਫੇਰ ਬੋਲਿਆ।

"ਦਫ਼ਾ ਹੋ ਜਾਂ ਸ਼ੈਤਾਨ, ਨਹੀਂ ਤਾਂ ਮੈਂ ਤੇਰਾ ਸਾਰਾ ਪਾਜ ਖੋਹਲ ਦਿਆਂਗੀ।” ਅਸਮਰ ਨੇ ਉਸ ਵਲ ਘੂਰਦਿਆਂ ਹੋਇਆਂ ਕਿਹਾ।

“ਹੀਂ ਹੀਂ ਹੀਂ, ਉਹ ਤੇਰੀ ਗਲ ਦਾ ਕਦੇ ਵੀ ਯਕੀਨ ਨਹੀਂ ਕਰਨਗੇ। ਨਾਲੇ ਤੇਰਾ ਮੇਰੇ ਬਾਰੇ ਕੁਝ ਕਹਿਣਾ ਤੇਰੇ ਆਪਣੇ ਹਕ ਵਿਚ ਵੀ ਚੰਗਾ ਨਹੀਂ ਹੋਵੇਗਾ।" ਪਾਦਰੀ ਨੇ ਇਕ ਸ਼ਰਾਰਤ ਭਰੀ ਹਾਸੀ ਹਸਦਿਆਂ ਹੋਇਆਂ ਕਿਹਾ।

“ਤੁਸੀਂ ਮੇਰੇ ਫੀਬਸ ਨਾਲ ਕੀ ਵਰਤਾਓ ਕੀਤਾ?" ਅਸਮਰ ਨੇ ਬੇ-ਸਬਰੀ ਵਿਚ ਪੁਛਿਆ।

“ਉਹ ਮਰ ਗਿਆ ਹੈ' ਪਾਦਰੀ ਨੇ ਉਤਰ ਦਿਤਾ ਅਤੇ ਨਾਲ ਹੀ ਉਸ ਦੀ ਨਜ਼ਰ ਫੀਬਸ ਤੇ ਪਈ ਜਿਹੜਾ ਫੋਲਡਰ ਨੂੰ ਨਾਲ ਲਈ ਉਸਦੇ ਸਾਹਮਣੇ ਹੀ ਥੰਮ੍ਹ ਦੇ ਲਾਗੇ ਖੜੋਤਾ ਸੀ। ਪਾਦਰੀ ਕੰਬ ਗਿਆ। ਉਸ ਨੇ ਆਪਣਾ ਹੱਥ ਅੱਖਾਂ ਤੇ ਰਖ ਲਿਆ ਅਤੇ ਕੜਕ ਕੇ ਬੋਲਿਆ, “ਤਿਆਰ ਹੋ ਜਾ, ਹੁਣ ਤੇਰੇ ਮਰਨ ਦਾ ਸਮਾਂ ਆ ਗਿਆ ਹੈ।' ਇਹ ਕਹਿੰਦਿਆਂ ਹੋਇਆਂ ਪਾਦਰੀ ਨੇ ਜਲਾਦ ਨੂੰ ਕੁਝ ਇਸ਼ਾਰਾ ਕੀਤਾ। ਲੋਕੀਂ ਝੁਕ ਗਏ। ਸਾਰੇ ਵਾਯੂ-ਮੰਡਲ ਵਿਚ ਇਕ-ਵਾਰਗੀ ਆਵਾਜ਼ ਆਈ, "ਹੇ ਪ੍ਰਮਾਤਮਾ! ਸਾਡੀ ਰਖਿਆ ਕਰੀਂ।”

"ਅਮੀਂ" ਪਾਦਰੀ ਨੇ ਉਚੀ ਸਾਰੀ ਕਿਹਾ। ਇਸ ਦੇ ਪਿਛੋਂ ਉਸਨੇ ਅਸਮਰ ਵਲੋਂ ਮੂੰਹ ਫੇਰ ਲਿਆ ਅਤੇ ਆਪਣੇ ਹੱਥਾਂ ਨਾਲ ਸਲੀਬ ਦੀ ਸ਼ਕਲ ਬਣਾਈ। ਫੇਰ ਉਹ ਇਕ ਪਵਿਤਰ ਗੀਤ ਗਾਉਂਦਾ ਹੋਇਆ ਅੱਖਾਂ ਤੋਂ ਉਹਲੇ ਹੋ ਗਿਆ।

ਟੱਪਰੀਵਾਸ ਕੁੜੀ ਆਪਣੀ ਥਾਂ ਤੇ ਬੁਤ ਬਣੀ ਖੜੋਤੀ ਸੀ। ਏਨੇ ਨੂੰ

੭੩