ਪੰਨਾ:ਟੱਪਰੀਵਾਸ ਕੁੜੀ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਜਕੜਿਆ ਹੋਇਆ ਨਾ ਵੇਖ ਸਕ।

"ਅਗੇ ਚਲੋ ਪਿਆਰੀ ਫੋਲਡ" ਫੀਬਸ ਨੇ ਕਿਹਾ ਜਿਹੜਾ ਅਸਮਰ ਨੂੰ ਫਾਂਸੀ ਚੜ੍ਹਦਿਆਂ ਵੇਖਣ ਆਇਆ ਸੀ।

"ਨਹੀਂ, ਬਿਲਕੁਲ ਨਹੀਂ।" ਉਸ ਨੇ ਅੱਖਾਂ ਖੋਹਲਦਿਆਂ ਹੋਇਆਂ ਕਿਹਾ।

"ਏਨੇ ਨੂੰ ਅਸਮਰ ਗਡੀ ਤੇ ਚੜੀ, ਘੋੜ-ਸਵਾਰ ਸਿਪਾਹੀਆਂ ਦੇ ਪਹਿਰੇ ਹੇਠ ਉਥੇ ਪੁਜੀ। ਉਸ ਦੇ ਹੱਥ ਪਿਠ ਪਿਛੇ ਸੰਗਲੀਆਂ ਨਾਲ ਜਕੜੇ ਹੋਏ ਸਨ। ਉਸਦੀਆਂ ਕਾਲੀਆਂ ਜ਼ੁਲਫ਼ਾਂ ਮੋਢਿਆਂ ਤੇ ਖਿਲਰੀਆਂ ਹੋਈਆਂ ਸਨ। ਉਸਦੇ ਲਾਗੇ ਉਸਦੀ ਬਕਰੀ ਬੈਠੀ ਹੋਈ ਸੀ।

ਲੋਕਾਂ ਨੇ ਉਸ ਦੇ ਆਉਂਦਿਆਂ ਹੀ ਕਈ ਪ੍ਰਕਾਰ ਦੇ ਆਵਾਜ਼ ਕੱਸਣੇ ਸ਼ੁਰੂ ਕਰ ਦਿੱਤੇ। ਪਰ ਉਹ ਧੋਣ ਨੀਵੀਂ ਪਾਈ ਖੜੋਤੀ ਰਹੀ। ਗਡੀ ਸੜਕ ਤੋਂ ਦੀ ਲੰਘਦੀ ਹੋਈ ਗਿਰਜੇ ਦੇ ਵਡੇ ਬੂਹੇ ਅਗੇ ਜਾ ਰੁਕੀ। ਅਸਮਰ ਦੀਆਂ ਅੱਖਾਂ ਵਿਚ ਹੰਝੂਆਂ ਦਾ ਹੜ੍ਹ ਆਇਆ ਹੋਇਆ ਸੀ ਪਰ ਉਹ ਚੁਪ ਚਾਪ ਖੜੋਤੀ ਰਹੀ।

ਦੋਸ਼ੀ ਦੀ ਗਡੀ ਦੇ ਬੂਹੇ ਅਗੇ ਆ ਕੇ ਰੁਕਦਿਆਂ ਹੀ ਸਾਰੇ ਲੋਕੀਂ ਚੁਪ ਹੋ ਗਏ। ਅਸਮਰ ਨੂੰ ਗੱਡੀ ਤੋਂ ਹੇਠਾਂ ਉਤਾਰਿਆ ਗਿਆ। ਬਕਰੀ ਵੀ ਉਸ ਦੇ ਨਾਲ ਹੀ ਹੇਠਾਂ ਨੂੰ ਟੱਪੀ। ਅਸਮਰ ਦੇ ਗਲ ਵਿਚ ਰਸਾ ਪਿਆ ਹੋਇਆ ਸੀ। ਸੋਨੇ ਦੀ ਇਕ ਸਲੀਬ ਲਈ ਕੁਝ ਕੁ ਆਦਮੀ ਆਏ। ਉਨਾਂ ਦੇ ਨਾਲ ਇਕ ਪਾਦਰੀ ਸੀ।

“ਕੀ ਇਹ ਉਹੀ ਪਾਦਰੀ ਹੈ ?” ਅਸਮਰ ਨੇ ਆਪਣੇ ਆਪ ਨੂੰ ਹੌਲੀ ਜਹੀ ਕਿਹਾ, “ਇਹ ਬਿਲਕੁਲ ਉਹੀ ਪਾਦਰੀ ਹੈ ਜਿਹੜਾ ਕਲ ਮੈਨੂੰ ਜੇਹਲ ਵਿਚ ਮਿਲਣ ਆਇਆ ਸੀ ਅਤੇ ਮੈਨੂੰ ਉਥੋਂ ਭਜ ਜਾਣ ਲਈ ਕਹਿੰਦਾ ਸੀ।"

ਇਹ ਪਾਦਰੀ ਪਵਿਤ੍ਰ ਗੀਤ ਗਾਉਂਦਾ ਹੋਇਆ ਬਾਕੀ ਆਦਮੀਆਂ ਦੇ ਅਗੇ ਅਗੇ ਆ ਰਿਹਾ ਸੀ। ਜਦ ਉਹ ਅਸਮਰ ਦੇ ਕੋਲ ਪੁਜਾ ਤਾਂ ਉਸ ਨੂੰ ਕਹਿਣ ਲਗਾ :

੭੨