ਪੰਨਾ:ਟੱਪਰੀਵਾਸ ਕੁੜੀ.pdf/60

ਇਹ ਸਫ਼ਾ ਪ੍ਰਮਾਣਿਤ ਹੈ

੧੩




ਇਹ ਕਮਰਾ ਜਿਸ ਵਿਚ ਫੀਬਸ ਆਪਣੇ ਸਾਥੀ ਨੂੰ ਬੰਦ ਕਰ ਗਿਆ ਸੀ, ਬਹੁਤ ਹੀ ਤੰਗ ਤੇ ਹਨੇਰਾ ਸੀ। ਉਸ ਵਿਚ ਨਾ ਕੋੋਈ ਬਾਰੀ ਸੀ ਅਤੇ ਨਾ ਰੋਸ਼ਨਦਾਨ। ਇਸ ਲਈ ਉਸਦਾ ਦਮ ਘੁਟਣਾ ਸ਼ੁਰੂ ਹੋ ਗਿਆ। ਏਥੋਂ ਤਕ ਕਿ ਉਸਦਾ ਸਿਰ ਚਕਰਾਉਣ ਲਗ ਪਿਆ। ਉਹ ਕਮਰੇ ਦੇ ਫ਼ਰਸ਼ ਤੇ ਬੈਠ ਗਿਆ।

ਉਸੇ ਵੇਲੇ ਲਕੜੀ ਦੀ ਪੌੜੀ ਤੇ ਪੈਰਾਂ ਦਾ ਖੜਾਕ ਸੁਣਾਈ ਦਿੱਤਾ। ਕੁਝ ਕੁ ਪਲਾਂ ਪਿਛੋਂ ਦਰਵਾਜ਼ਾ ਖੁੁਲ੍ਹਿਆ ਤੇ ਲੋ ਨਜ਼ਰੀਂ ਪਈ। ਜਿਸ ਕਮਰੇ ਵਿਚ ਉਹ ਬੰਦ ਸੀ ਉਸ ਦੇ ਦਰਵਾਜ਼ੇ ਵਿਚ ਇਕ ਛੋਟਾ ਜਿਹਾ ਛੇੇਕ ਸੀ। ਉਹ ਦੂਜੇ ਕਮਰੇ ਵਿਚ ਇਸ ਛੇਕ ਵਿਚੋਂ ਦੀ ਝਾਕਣ ਲਗਾ। ਪਹਿਲੇ ਬੁਢੀ ਦੀਵਾ ਲੈ ਕੇ ਆਈ। ਇਸਦੇ ਪਿਛੋਂ ਫੀਬਸ ਮੁਛਾਂ ਨੂੰ ਤਾ ਦੇਂਦਾ ਹੋਇਆ ਆਇਆ। ਅਸਮਰ ਉਸ ਦੇ ਨਾਲ ਸੀ। ਉਹ ਆਦਮੀ ਕੰਬ ਉਠਿਆ। ਉਸ ਦੀਆਂ ਅੱਖਾਂ ਅਗੇ ਹਨੇਰਾ ਛਾ ਗਿਆ ਤੇ ਦਿਲ ਜ਼ੋਰ ਜ਼ੋਰ ਦੀ ਧੜਕਨ ਲਗ ਪਿਆ। ਉਸ ਦਾ ਦਿਮਾਗ ਚਕਰਾ ਗਿਆ ਅਤੇ ਉਹ ਬੇਹੋਸ਼ ਜਿਹਾ ਹੋ ਗਿਆ। ਇਸ ਦੇ ਪਿਛੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਫੀਬਸ ਤੇ ਅਸਮਰ ਨੂੰ ਉਸੇ ਕਮਰੇ ਵਿਚ ਫ਼ਰਸ਼ ਤੇ ਬੈਠੇ ਵੇਖਿਆ। ਦੀਵਾ ਉਨ੍ਹਾਂ ਦੇ ਲਾਗੇ ਹੀ ਜਗ ਰਿਹਾ ਸੀ। ਅਸਮਰ ਨੇ ਸ਼ਰਮ ਨਾਲ ਧੌੌਣ ਨੀਵੀਂ ਪਾਈ ਹੋਈ ਸੀ। ਉਸ ਦੀਆਂ ਬੇ-ਚੈਨ ਉਂਗਲਾਂ ਫ਼ਰਸ਼ ਤੇ ਲਕੀਰਾਂ ਖਿੱਚ ਰਹੀਆਂ ਸਨ। ਉਸ ਦੇ ਪੈਰ ਦਿਖਾਈ ਨਹੀਂ ਸਨ ਦੇਂਦੇ ਕਿਉਂਕਿ ਉਨ੍ਹਾਂ ਤੇ ਉਸ ਦੀ ਬਕਰੀ ਬੈਠੀ ਹੋਈ ਸੀ।

"ਮੇਰੇ ਪਿਆਰੇ ਫੀਬਸ ਕਿਧਰੇ ਮੈਨੂੰ ਧੋਖਾ ਨਾ ਦੇ ਜਾਣਾ।" ਅਸਮਰ ਨੇ ਪਿਆਰ ਭਰੇ ਮਿਠੇ ਲਹਿਜੇ ਵਿਚ ਕਿਹਾ। ਉਸ ਦੀਆਂ ਅੱਖਾਂ ਫ਼ਰਸ਼ ਤੇ

੫੨