ਪੰਨਾ:ਟੱਪਰੀਵਾਸ ਕੁੜੀ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਪਾਏ ਹੋਏ ਸਨ ਜਿਸ ਤੋਂ ਪਤਾ ਲਗਦਾ ਸੀ ਕਿ ਉਹ ਮਿਸਰੀ ਨਾਚੀ ਦਾ ਸਾਥੀ ਹੈ। ਫਰਲੋ ਕੁਝ ਹੈਰਾਨ ਜਿਹਾ ਹੋ ਗਿਆ ਕਿਉਂਕਿ ਇਹ ਆਦਮੀ ਜਿਸਦਾ ਚਿਹਰਾ ਧੁੰਧਲਾ ਜਿਹਾ ਦਿਖਾਈ ਦਿੰਦਾ ਸੀ ਉਸ ਦੀ ਜਾਚ ਪੈਰਸ ਦਾ ਮੰਦ ਭਾਗਾ ਫ਼ਲਾਸਫ਼ਰ ਗੌਰੀ ਸੀ। ਉਹ ਆਪਣਾ ਸ਼ਕ ਦੁਰ ਕਰਨ ਲਈ ਜ਼ਰਾ ਅਗੇ ਵਧਿਆ। ਉਹ ਥਾਂ ਜ਼ਰਾ ਦੁਰੇਡੀ ਹੋਣ ਕਰਕੇ ਉਸਦਾ ਚਿਹਰਾ ਸਾਫ਼ ਦਿਖਾਈ ਨਾ ਦਿਤਾ। ਇਸ ਲਈ ਪੂਰੀ ਤਰਾਂ ਨਿਸਚਾ ਕਰਨ ਲਈ ਕਿ ਉਹ ਗੌਰੀ ਹੀ ਹੈ ਜਾਂ ਕੋਈ ਹੋਰ, ਹੇਠਾਂ ਉਤਰਨਾ ਜ਼ਰੂਰੀ ਸੀ। ਉਹ ਪੌੜੀਆਂ ਵਲ ਨੂੰ ਵਧਿਆ ਤੇ ਹੌਲੀ ਹੌਲੀ ਪੈਰ ਪੁਟਦਾ ਹੋਇਆ ਹੇਠਾਂ ਨੂੰ ਜਾਣ ਲਗਾ।

ਇਹ ਪੌੜੀਆਂ ਇਸ ਇਮਾਰਤ ਦੇ ਅੱਧ ਵਿਚ ਆ ਕੇ ਮੁਕ ਜਾਂਦੀਆਂ ਸਨ। ਇਸ ਦੇ ਨਾਲ ਹੀ ਇਕ ਕਮਰਾ ਇਸ ਮਤਲਬ ਲਈ ਬਣਾਇਆ ਗਿਆ ਸੀ ਕਿ ਪੌੜੀਆਂ ਵਿਚ ਹਵਾ ਤੇ ਲੋ ਪੁਜ ਸਕੇ ਅਤੇ ਆਉਣ ਜਾਣ ਵਾਲਿਆਂ ਨੂੰ ਹਨੇਰੇ ਵਿਚ ਕੋਈ ਤਕਲੀਫ ਨਾ ਹੋਵੇ ਤੇ ਨਾ ਹੀ ਦਮ ਘੁਟ ਸਕੇ। ਇਸ ਕਮਰੇ ਦੇ ਨਾਲ ਫੇਰ ਪੌੜੀਆਂ ਲਗਦੀਆਂ ਸਨ ਜਿਹੜੀਆਂ ਹੇਠਾਂ ਧਰਤੀ ਤੇ ਆ ਖ਼ਤਮ ਹੁੰਦੀਆਂ ਸਨ।

ਫਰਲੋ ਜਦ ਪੌੜੀਆਂ ਦਾ ਅੱਧਾ ਹਿਸਾ ਉਤਰ ਕੇ ਇਸ ਕਮਰੇ ਦੇ ਕੋਲ ਦੀ ਲੰਘਿਆ ਤਾਂ ਉਸਨੇ ਕਮਰੇ ਦੇ ਝਰੋਕੇ ਕੋਲ ਕੈਦੋ ਨੂੰ ਬੈਠਿਆਂ ਤਕਿਆ। ਉਹ ਚੁਪ ਚਾਪ ਬੈਠਾ ਉਸ ਕੁੜੀ ਦਾ ਨਾਚ ਦੇਖ ਰਿਹਾ ਸੀ। ਉਹ ਨਾਚ ਵਿਚ ਏਨਾ ਮਗਨ ਸੀ ਕਿ ਉਸਨੂੰ ਆਪਣੇ ਉਸਤਾਦ ਦੇ ਉਥੇ ਹੋਣ ਦਾ ਵੀ ਕੋਈ ਭਰਮ ਨਾ ਪੈ ਸਕਿਆ। ਫਰਲੋ ਪਹਿਲਾਂ ਤਾਂ ਉਸ ਨੂੰ ਬੁਲਾਉਣ ਲਗਾ ਪਰ ਫੇਰ ਕੁਝ ਸੋਚ ਕੇ ਚੁਪ ਕੀਤਾ, ਕੋਲੋਂ ਦੀ ਲੰਘ ਗਿਆ।

ਜਦ ਉਹ ਭੀੜ ਨੂੰ ਚੀਰਦਾ ਹੋਇਆ ਅਗੇ ਵਧਿਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸਦਾ ਮਿਤਰ ਗੌਰੀ ਜਿਸ ਨੂੰ ਉਸ ਨੇ ਦੂਰੋਂ ਹੀ ਪਛਾਣ ਲਿਆ ਸੀ ਕੁਰਸੀ ਤੇ ਸੇਰੂਬੰਦ ਕਢਦਾ ਹੋਇਆ ਆਪਣੇ ਹੁਨਰ ਨਾਲ ਲੋਕਾਂ ਨੂੰ ਖ਼ੁਸ਼ ਕਰ ਰਿਹਾ ਸੀ। ਟੱਪਰੀਵਾਸ ਕੁੜੀ ਨਾਲ ਦੇ ਮਹੱਲੇ ਵਿਚ

੪੦