ਪੰਨਾ:ਟੱਪਰੀਵਾਸ ਕੁੜੀ.pdf/40

ਇਹ ਸਫ਼ਾ ਪ੍ਰਮਾਣਿਤ ਹੈ

ਗੌਰੀ ਕੁਝ ਹੈਰਾਨ ਹੋ ਕੇ ਬੋਲਿਆ - “ਤੇ - ਕੀ ਤੁਸੀਂ ਇਸ ਦੇਸ਼ ਦੇ ਰਹਿਣ ਵਾਲੇ ਹੋ?”

“ਨਹੀਂ, ਮੇਰਾ ਦੇਸ ਮਿਸਰ ਹੈ”

“ਅਤੇ ਤੁਸੀਂ ਫ਼ਰਾਂਸ ਵਿਚ ਕਦੋਂ ਆਏ?”

“ਜਦੋਂ ਮੈਂ ਬਿਲਕੁਲ ਛੋਟੀ ਜਹੀ ਸਾਂ” ਕੁੜੀ ਨੇ ਉਤਰ ਦਿਤਾ।

“ਮੈਂ ਕੇਡਾ ਖ਼ੁਸ਼-ਕਿਸਮਤ ਹਾਂ। ਮੇਰੀ ਇਛਾ ਪੂਰੀ ਹੋ ਗਈ ਭਾਵੇਂ ਮੈਨੂੰ ਲਖਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।”

“ਕੀ ਇਛਾ ਸੀ ਤੁਹਾਡੀ?” ਕੁੜੀ ਨੇ ਪੁਛਿਆ।

“ਇਹੀ ਕਿ ਤੁਹਾਨੂੰ... ... ਮੇਰੀ ਪਿਅ... ...” ਗੌਰੀ ਨੇ ਪਿਆਰ ਨਾਲ ਉਸ ਵਲ ਤਕਿਆ। ਦੋਵੇਂ ਮੁਸਕਰਾਉਣ ਲਗੇ। ਗੌਰੀ ਨੇ ਕਈ ਵੇਰ ਅਸਮਰ ਦੇ ਹੱਥ ਨੂੰ ਚੁੰਮਿਆਂ।



ਨੋਟਰਡੇਮ ਫ਼ਰਾਂਸ ਦੀ ਧਰਤੀ ਵਿਚ ਇਮਾਰਤੀ ਹੁਨਰ ਦਾ ਉਹ ਬੇਮਿਸਾਲ ਨਮੂਨਾ ਹੈ ਜਿਸ ਦਾ ਹਰ ਇਕ ਸਮੇਂ ਵਿਚ ਇਹਤਰਾਮ ਕੀਤਾ ਜਾਏਗਾ| ਕੀ ਇਸ ਲਈ ਕਿ ਉਹ ਗਿਰਜਾ ਹੈ? ਹਾਂ ਇਹ ਕਾਰਨ ਵੀ ਹੋਵੇਗਾ ਪਰ ਸਭ ਤੋਂ ਵਡੀ ਖ਼ੂਬੀ ਜਿਸ ਨੇ ਇਸ ਨੂੰ ਪੂਜਾ ਦੇ ਲਾਇਕ ਬਣਾਂ ਦਿਤਾ ਹੈ ਉਹ ਇਹ ਹੈ ਕਿ ਉਨ੍ਹਾਂ ਰਾਜਾਂ ਨੇ, ਜਿਨ੍ਹਾਂ ਦੀਆਂ ਹਡੀਆਂ ਸਮੇਂ ਦੇ ਗੇੜ ਨੇ ਪੀਸ ਕੇ ਮਿਟੀ ਬਣਾ ਦਿੱਤੀਆਂ ਹਨ ਉਨ੍ਹਾਂ ਦੇ ਅਮਰ ਹੁਨਰ ਨੇ ਇਸ ਨੂੰ ਬਹੁਤ ਹੀ ਉਚਾ ਬਣਾ ਦਿਤਾ ਹੈ। ਭਾਵੇਂ ਉਹ ਇਸ ਵੇਲੇ ਸਾਡੀਆਂ ਅੱਖਾਂ ਸਾਹਮਣੇ ਮੌਜੂਦ ਨਹੀਂ ਪਰ ਉਨ੍ਹਾਂ ਦਾ ਹੁਨਰ ਅਜੇ ਤਕ ਸਾਡੀ

੩੨