ਪੰਨਾ:ਟੱਪਰੀਵਾਸ ਕੁੜੀ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਓਸਦੇ ਪਿਛੇ ਦੌੜ ਪਏ। ਐਨ ਉਸ ਵੇਲੇ ਉਸ ਨੇ ਆਪਣੇ ਪਿਛੇ ਅਨਗਿਣਤ ਪੈਰਾਂ ਦੇ ਖੜਾਕ ਸਣੇ ਤੇ ਗੌਰੀ ਇਨ੍ਹਾਂ ਖ਼ੂਨੀ ਮਨੁਖਾਂ ਦੇ ਘੇਰੇ ਵਿਚ ਡਿਗ ਪਿਆ ਜਿਹੜੇ ਹਨੇਰੀ ਗਲੀ ਵਿਚੋਂ ਉਠ ਉਠ ਇਸ ਵਲ ਭਜੇ ਆ ਰਹੇ ਸਨ। ਤਾਂ ਵੀ ਉਸ ਨੇ ਹੌਸਲਾ ਨਾ ਛਡਿਆ ਤੇ ਗਲੀ ਵਿਚ ਪਏ ਕੋਹੜੀਆਂ ਨੂੰ ਲਤਾੜਦਾ ਅਗੇ ਵਧਦਾ ਗਿਆ। ਅੰਤ ਬੜੀ ਮੁਸ਼ਕਲ ਨਾਲ ਗਲੀ ਦੇ ਸਿਰੇ ਤੇ ਪਜਾ ਜਿਸ ਦੇ ਅਗੇ ਇਕ ਖੁਲ੍ਹਾ ਵੇਹੜਾ ਪਿਆ ਸੀ। ਇਸ ਵੇਹੜੇ ਵਿਚ ਉਸ ਨੇ ਅਨਗਿਣਤ ਬਤੀਆਂ ਜਗਦੀਆਂ ਵੱਡੀਆਂ। ਗੌਰੀ ਇਨ੍ਹਾਂ ਜਿੰਨਾਂ ਤੋਂ ਛੁਟਕਾਰਾ ਪਾਉਣ ਲਈ ਉਸ ਖੁਲ੍ਹੇ ਮੈਦਾਨ ਵਲ ਨੂੰ ਜਾਣ ਲਗਾ ਪਰ ਉਸ ਨੂੰ ਇਹ ਖ਼ਬਰ ਨਹੀਂ ਸੀ ਕਿ ਜਿਸ ਮੈਦਾਨ ਵਿਚ ਉਹ ਉਸ ਵੇਲੇ ਸੀ ਉਹ ਡਾਕੂਆਂ ਦਾ ਅੱਡਾ ਸੀ। ਏਥੇ ਮਨੁਖੀ ਖ਼ੂਨ ਪਾਣੀ ਵਾਂਗ ਵਹਾਇਆ ਜਾਂਦਾ ਹੈ। ਇਹ ਅਨ੍ਹੇ ਤੇ ਲੰਗੜੇ ਲੂਲ੍ਹੇ ਜਿਨ੍ਹਾਂ ਨੂੰ ਉਹ ਫ਼ਕੀਰ ਸਮਝ ਰਿਹਾ ਸੀ ਐਵੇਂ ਵਿਖਾਵੇ ਦੇ ਫ਼ਕੀਰ ਬਣੇ ਹੋਏ ਸਨ। ਅਸਲ ਵਿਚ ਇਹ ਉਹ ਚੋਰ ਤੇ ਡਾਕੂ ਸਨ ਜਿਹੜੇ ਦਿਨ ਭਰ ਭਿਖਿਆ ਮੰਗਦੇ ਸਨ ਤੇ ਰਾਤ ਨੂੰ ਪੈਰਿਸ ਵਿਚ ਡਾਕੇ ਮਾਰਦੇ ਸਨ।

ਅਸੀਂ ਪਾਠਕਾਂ ਨੂੰ ਇਹ ਦਸ ਦੇਣਾ ਜ਼ਰੂਰੀ ਸਮਝਦੇ ਹਾਂ ਕਿ ਜਿਨ੍ਹਾਂ ਦਿਨਾਂ ਦੀ ਇਹ ਗਲ ਹੈ ਉਨ੍ਹੀ ਦਿਨੀ ਪੈਰਿਸ ਵਿਚ ਡਾਕੇ, ਚੋਰੀਆਂ, ਖੂਨ ਖ਼ਰਾਬਾ ਤੇ ਰੰਡੀ ਬਾਜ਼ੀ ਆਪਣੇ ਪੂਰੇ ਜੋਬਨ ਤੇ ਸੀ। ਇਹ ਮੈਦਾਨ ਜਿਥੇ ਇਸ ਵੇਲੇ ਗੌਰੀ ਸੀ ਇਹ ਪੈਰਿਸ ਦਾ ਇਕ ਖ਼ਾਸ ਗੁਪਤ ਮੈਦਾਨ ਸੀ ਜਿਥੇ ਹਰ ਵੇਲੇ ਚਾਨਣ ਤੇ ਪਰਛਾਵੇਂ ਦਾ ਰਾਜ ਰਹਿੰਦਾ ਸੀ। ਅਚਾਨਕ ਬਚਿਆਂ ਦੇ ਹੋਣ ਦੀ ਆਵਾਜ਼ ਆਈ। ਇਸਤ੍ਰੀਆਂ ਦੀਆਂ ਦਿਲ-ਚੀਰਵੀਆਂ ਚੀਕਾਂ ਤੇ ਜ਼ੋਰ ਜ਼ੋਰ ਦੀਆਂ ਖਲ-ਖਿਲੀਆਂ ਦੀਆਂ ਆਵਾਜ਼ਾਂ ਉਸ ਦੇ ਕੰਨੀ ਪਈਆਂ ਉਸਨੇ ਕੰਬਦੀ ਹੋਈ ਲੋ ਵਿਚ ਉਨ੍ਹਾਂ ਵਹਿਸ਼ੀ ਇਨਸਾਨਾਂ ਨੂੰ ਲਾਗਲੇ ਮਕਾਨਾਂ ਵਿਚੋਂ ਨਿਕਲਦੇ ਵੇਖਿਆ ਜਿਹੜੇ ਕਿ ਉਸ ਵੇਲੇ ਖੰਡਰ ਮਲੂਮ ਹੋ ਰਹੇ ਸਨ। ਹੁਣ ਉਸ ਦੀ ਆਖ਼ਰੀ ਆਸ ਵੀ ਮਿਟ ਚੁਕੀ ਸੀ। ਪੈਰਾਂ ਦਾ ਖੜਾਕ ਬਹੁਤ ਨੇੜੇ ਸੁਣਾਈ ਦੇਣ ਲਗਾ ਅਤੇ ਹਨੇਰੇ ਵਿਚੋਂ ਆਵਾਜ਼ਾਂ

੨੭