ਪੰਨਾ:ਟੱਪਰੀਵਾਸ ਕੁੜੀ.pdf/33

ਇਹ ਸਫ਼ਾ ਪ੍ਰਮਾਣਿਤ ਹੈ


ਗੌਰੀ ਇਹ ਡਰਾਉਣੀ ਝਾਕੀ ਵੇਖ ਕੇ ਬੇਹੋਸ਼ ਜਿਹਾ ਹੋ ਗਿਆ ਸੀ। ਜਦ ਹੋਸ਼ ਵਿਚ ਆਇਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਹ ਗੰਦੇ ਨਾਲੇ ਵਿਚ ਡਿਗਿਆ ਪਿਆ ਹੈ। ਨਾਲੇ ਦਾ ਪਾਣੀ ਏਨਾਂ ਠੰਢਾ ਸੀ ਕਿ ਉਸ ਦਾ ਸਰੀਰ ਪਾਲੇ ਨਾਲ ਜੰਮਦਾ ਜਾ ਰਿਹਾ ਸੀ। ਉਸ ਨੇ ਆਪਣੀਆਂ ਬਾਹਾਂ ਨੂੰ ਹਿਲਾਇਆ ਪਰ ਉਹ ਪੱਥਰ ਬਣ ਚੁੱਕੀਆਂ ਸਨ। ਉਸਨੇ ਉਠਣ ਦਾ ਯਤਨ ਕੀਤਾ ਪਰ ਉਸ ਨੂੰ ਇਉਂ ਭਾਸਿਆ ਜਿਵੇਂ ਉਸ ਦੀਆਂ ਲਤਾਂ ਸਰੀਰ ਨਾਲੋਂ ਵਖ ਹੋ ਚੁਕੀਆਂ ਹਨ। ਅਜੀਬ ਬਿਪਤਾ ਦਾ ਟਾਕਰਾ ਸੀ। ਉਹ ਜ਼ਿੰਦਗੀ ਤੋਂ ਨਿਰਾਸ ਹੋ ਗਿਆ ਅਤੇ ਮੌਤ ਦੀ ਉਡੀਕ ਕਰਨ ਲਗਾ।

ਚੰਗੇ ਭਾਗਾਂ ਨੂੰ ਮੰਡਿਆਂ ਦਾ ਇਕ ਟੋਲਾ, ਜਿਹੜਾ ਹਰ ਵੇਲੇ ਪੈਰਸ ਦੀਆਂ ਗਲੀਆਂ ਵਿਚ ਅਵਾਰਾ ਗਰਦੀ ਕਰਦਾ ਰਹਿੰਦਾ ਸੀ, ਰੌਲਾ ਪਾਉਂਦਾ ਹੋਇਆ ਏਧਰ ਦੀ ਲੰਘਿਆ। ਉਹਨਾਂ ਵਿਚੋਂ ਕੁਝ ਕੁ ਨੇ ਤਾਂ ਹੱਥਾਂ ਵਿਚ ਮਸਾਲਾਂ ਫੜੀਆਂ ਹੋਈਆਂ ਸਨ ਜਿਹਨਾਂ ਨੂੰ ਬਾਲ ਕੇ ਉਹ ਤਮਾਸ਼ਾ ਕਰਨਾ ਚਾਹੁੰਦੇ ਸਨ। ਇਹ ਟੋਲੀ ਨਾਲੇ ਉਤੋਂ ਦੀ ਲੰਘੀ ਅਤੇ ਇਕ ਮੁੰਡੇ ਦੀ ਨਜ਼ਰ ਅਚਾਨਕ ਗੌਰੀ ਤੇ ਪਈ। ਬਸ ਫੇਰ ਕੀ ਸੀ। ਉਹਨਾਂ ਨੂੰ ਸ਼ਰਾਰਤ ਜੂ ਸੂਝੀ ਅਤੇ ਉਹ ਮਸਲ ਗੌਰੀ ਤੇ ਸੁਟ ਦਿਤੀ। ਇਕ ਮੁੰਡਾ ਭੱਜਾ ਭਜਾ ਗਿਆ ਅਤੇ ਪਵਿਤਰ ਮਰੀਅਮ ਦੇ ਬੁਤ ਤੇ ਬਲਦੀ ਬਤੀ ਨਾਲੋਂ ਮਸਾਲ ਨੂੰ ਅੱਗ ਲਾ ਲਿਆਇਆ ਅਤੇ ਨਾਲੇ ਵਿਚ ਸੁਟ ਦਿਤਾ।

ਥੋੜਾ ਚਿਰ ਤਕ ਮਿਸਾਲ ਵਿਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ

(੨੫)