ਪੰਨਾ:ਟੱਪਰੀਵਾਸ ਕੁੜੀ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਉਠਦਾ ਪਰ......"ਹੁਣ ਦਫਾ ਵੀ ਹੋਵੇਗੀ ਕਿ ਨਹੀਂ?" ਡੂਮਣੀ ਕਿਸੇ ਥਾਂ ਦੀ।" ਪੈਲਸ ਦੀ ਕਿਸੇ ਹਨੇਰੀ ਨੁਕਰ ਵਿਚੋਂ ਕਿਸੇ ਔਰਤ ਨੇ ਕੁਰੱਖਤ ਜਹੀ ਆਵਾਜ਼ ਵਿਚ ਕਿਹਾ। ਸ਼ਾਇਦ ਇਹ ਉਸਦੀ ਦੁਸ਼ਮਣ ਸੀ। ਟੱਪਰੀਵਾਸ ਕੁੜੀ ਸਹਿਮ ਜਹੀ ਗਈ। ਪਰ ਏਸ ਕੁਰੱਖਤ ਆਵਾਜ਼ ਨੇ ਭੱਠੀ ਲਾਗੇ ਬੈਠੇ ਮੁੰਡਿਆਂ ਲਈ ਸ਼ੁਗਲ ਲਭ ਦਿਤਾ ਤੇ ਉਹ ਰੌਲਾ ਪਾਉਂਦੇ ਹੋਏ ਆਵਾਜ਼ ਵਲ ਨੂੰ ਭੱਜੇ। ਨਾਚੀ ਤੇ ਲੋਕਾਂ ਦੀਆਂ ਨਜ਼ਰਾਂ ਉਹਨਾਂ ਮੁੰਡਿਆਂ ਵਲ ਨੂੰ ਉਠੀਆਂ। ਗੌਰੀ ਨੇ ਏਸ ਸਮੇਂ ਨੂੰ ਯੋਗ ਸਮਝਿਆ ਤੇ ਭੀੜ ਵਿਚ ਗੁੰਮ ਹੋ ਗਿਆ।

ਉਹ ਚਾਹੁੰਦਾ ਸੀ ਕਿ ਪੈਲਸ ਤੋਂ ਝਟ ਪਟ ਬਾਹਰ ਨਿਕਲ ਜਾਏ ਪਰ ਭੁਖ ਕਰ ਕੇ ਉਸ ਕੋਲੋਂ ਇਕ ਕਦਮ ਵੀ ਨਹੀਂ ਸੀ ਪੁਟਿਆ ਜਾਂਦਾ। ਮਜਬੂਰ ਹੋ ਕੇ ਉਥੇ ਹੀ ਇਕ ਹਨੇਰੀ ਨਕਰ ਵਿਚ ਬੈਠ ਗਿਆ! ਅਚਾਨਕ ਕਿਸੇ ਦੇ ਗਾਉਣ ਦੀ ਆਵਾਜ਼ ਆਈ। ਟੱਪਰੀਵਾਸ ਕੁੜੀ ਇਕ ਦਰਦ ਭਰਿਆ ਗੀਤ ਗਾ ਰਹੀ ਸੀ ਜਿਸ ਨੂੰ ਸੁਣ ਕੇ ਫਲਾਸਫਰ ਗੌਰੀ ਦੀਆਂ ਅਖਾਂ ਵਿਚੋਂ ਹੰਝੂਆਂ ਦਾ ਸੋਮਾ ਫੁਟ ਤੁਰਿਆ।

"ਹੁਣ ਚੁਪ ਵੀ ਹੋਵੇਂਗੀ ਕਿ ਨਹੀਂ?" ਫੇਰ ਉਹੀ ਕੁਰੱਖਤ ਆਵਾਜ਼ ਹਨੇਰੇ ਵਿਚੋਂ ਆਈ। ਨਾਚੀ ਚੁਪ ਹੋ ਗਈ ਅਤੇ ਨਾਲ ਹੀ ਗੌਰੀ ਦੀਆਂ ਅਖਾਂ ਵਿਚੋਂ ਹੰਝੂ ਵੀ ਥੰਮ੍ਹ ਗਏ। ਹੋ ਸਕਦਾ ਸੀ ਕਿ ਉਹ ਇਸਤਰੀ ਜਿਹੜੀ ਹਨੇਰੇ ਵਿਚੋਂ ਏਸ ਤਰ੍ਹਾਂ ਚੀਕਾਂ ਮਾਰਦੀ ਸੀ ਟੱਪਰੀਵਾਸ ਕੁੜੀ ਤੇ ਹਮਲਾ ਕਰ ਦੇਂਦੀ ਪਰ ਐਨ ਉਸੇ ਵੇਲੇ ਇਕ ਪਾਸਿਉਂ ਰੌਲਾ ਜਿਹਾ ਸੁਣਾਈ ਦਿਤਾ। ਬੇਵਕੂਫਾਂ ਦੇ ਨਵੇਂ ਪਾਦਰੀ ਦਾ ਜਲੂਸ ਪੈਰਸ ਦੀਆਂ ਗਲੀਆਂ ਬਜ਼ਾਰਾਂ ਵਿਚ ਚਕਰ ਲਾਉਣ ਪਿਛੋਂ ਬੜੀ ਸੱਜ ਧੱਜ ਨਾਲ ਗਿਰਊ ਮਹਲ ਵਲ ਵਾਪਸ ਆ ਰਿਹਾ ਸੀ। ਲੋਕੀਂ ਖ਼ੁਸ਼ੀ ਦੇ ਨਾਅਰੇ ਮਾਰਦੇ ਹੋਏ ਜਲੂਸ ਦੇ ਸਵਾਗਤ ਲਈ ਭਜੇ।

ਕੁਬੇ ਕੈਦੋ ਦਾ ਜਲੂਸ ਅਜੇ ਪੈਲਸ ਦੇ ਦਰਵਾਜ਼ੇ ਕੋਲ ਹੀ ਪੁਜਾ ਸੀ ਕਿ ਇਕ ਆਦਮੀ ਨੇ ਉਸ ਵਲ ਘੂਰ ਕੇ ਤਕਿਆ। ਕੁਬਾ ਦੇਓ,

੨੦