ਪੰਨਾ:ਟੱਪਰੀਵਾਸ ਕੁੜੀ.pdf/136

ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਲਭਦੇ ਸਾਂ ਉਹ ਮਿਲ ਗਈ।

ਬੁਢੀ ਨੇ ਬਥੇਰੇ ਕੀਰਨੇ ਪਾਏ, ਬੜੀਆਂ ਮਿਨਤਾਂ ਕੀਤੀਆਂ ਕਿ ਮੇਰੀ ਬੱਚੀ ਨੂੰ ਬਚਾਓ। ਉਸ ਨੂੰ ਕੁਝ ਨਾ ਆਖੋ ਪਰ ਉਸਦੀ ਫੌਣ ਸੁਣਦਾ ਸੀ। ਇਹ ਤਾਂ ਸਰਕਾਰੀ ਹੁਕਮ ਸੀ। ਸਿਪਾਹੀ ਤੇ ਸਾਰਜੈਂਟ ਟੱਪਰੀਵਾਸ ਅਸਰ ਨੂੰ ਫੜ ਕੇ ਟਿਕਟਿਕੀ ਤੇ ਲੈ ਆਏ।

ਸੂਰਜ ਚੜ੍ਹਨ ਵਾਲਾ ਸੀ ਅਤੇ ਸਿਪਾਹੀਆਂ ਨੂੰ ਏਧਰ ਓਧਰ ਫਿਰਦਿਆਂ ਵੇਖ ਕੇ ਉਥੇ ਕੁਝ ਰਾਹੀ ਇਕਠੇ ਹੋ ਗਏ। ਦੁਰ ਨੋਟਰਡੈਮ ਦੇ ਉਪਰਲੇ ਮੁਨਾਰੇ ਤੇ ਦੋ ਆਦਮੀ ਖੜੋਤੇ ਏਧਰ ਵੇਖ ਰਹੇ ਸਨ।

ਜਲਾਦ ਨੇ ਟੱਪਰੀਵਾਸ ਕੁੜੀ ਦੀ ਨਾਜ਼ਕ ਜਹੀ ਧੌਣ ਵਾਲੇ ਰਸਾ ਪਾ ਦਿਤਾ। ਉਸ ਦੀ ਮਾਂ ਦੇ ਦਿਲ ਨੂੰ ਏਨੀ ਸੱਟ ਵੱਜੀ ਕਿ ਉਹ ਮੂੰਹੋ ਕੁਝ ਵੀ ਨਹੀਂ ਸੀ ਬੋਲ ਸਕਦੀ। ਜਲਾਦ ਜਦ ਪੌੜੀ ਤੇ ਚੜਕੇ ਰਸੀ ਨੂੰ ਖਿਚਣ ਲਗਾ ਤਾਂ ਬੁਢੀ ਭੁਖੀ ਸ਼ੇਰਨੀ ਵਾਂਗ ਜਲਾਦ ਨੂੰ ਜਾ ਪਈ ਅਤੇ ਉਸ ਨੂੰ ਦੰਦੀਆਂ ਨਾਲ ਲਹੂ ਲੁਹਾਨ ਕਰ ਦਿਤਾ। ਲਾਗੇ ਖੜੋਤੇ ਸਿਪਾਹੀਆਂ ਨੇ ਜਲਾਦ ਨੂੰ ਬੜੀ ਮੁਸ਼ਕਲ ਨਾਲ ਬੁਢੀ ਪਾਸ ਛੁਡਾਇਆ। ਜਦ ਉਨ੍ਹਾਂ ਉਸ ਨੂੰ ਉਰੇ ਕਰ ਕੇ ਛਡਿਆ ਤਾਂ ਉਹ ਧੜਮ ਕਰਦੀ ਜ਼ਮੀਨ ਤੇ ਆ ਪਈ। ਹਾਂ ਉਹ ਮਰ ਚੁਕੀ ਸੀ।

ਜਲਾਦ, ਜਿਸ ਨੇ ਅਸਮਰ ਨੂੰ ਫੜੀ ਰਖਿਆ ਸੀ, ਫੇਰ ਰੱਸੀ ਖਿਚਣ ਲਈ ਪੋੜੀ ਤੇ ਚੜਨ ਲਗਾ।੧੨੮