ਪੰਨਾ:ਟੱਪਰੀਵਾਸ ਕੁੜੀ.pdf/131

ਇਹ ਸਫ਼ਾ ਪ੍ਰਮਾਣਿਤ ਹੈ

ਜਿਧਰੋਂ ਕਿ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆ ਰਹੀ ਸੀ।

ਟੱਪਰੀਵਾਸ ਕੜੀ ਜੀਵਣ ਦੀਆਂ ਸਭ ਆਸਾਂ ਛਡ ਕੇ ਬੇਦਿਲ ਜਹੀ ਹੋ ਕੇ ਕੰਧ ਨਾਲ ਢੋ ਲਾ ਕੇ ਖੜੋ ਗਈ। ਉਸ ਦੇ ਜੀਵਣ ਦੀਆਂ ਬੀਤ ਚਕੀਆਂ ਘਟਨਾਵਾਂ ਇਕ ਇਕ ਕਰ ਕੇ ਉਸ ਦੀਆਂ ਅੱਖਾਂ ਸਾਹਮਣੇ ਆਉਣ ਲਗ ਪਈਆਂ।

ਅਚਾਨਕ ਉਸ ਨੇ ਇਕ ਖੌਫਨਾਕ ਜਿਹਾ ਹਾਸਾ ਸੁਣਿਆ। ਬੁਢੀ ਉਸ ਨੂੰ ਕਹਿ ਰਹੀ ਸੀ,“ਤੂੰ ਫਾਂਸੀ ਤੇ ਚੜ੍ਹਾਈ ਜਾ ਰਹੀ ਏਂ। ਹਾ ਹਾ ਹਾ! “ਹੁਣ ਮੇਰਾ ਬਦਲਾ ਲਹਿ ਜਾਏਗਾ।"

“ਮੈਂ ਤੇਰਾ ਕੀ ਵਿਗਾੜਿਆ ਹੈ ?” ਅਸਮਰ ਨੇ ਹੈਰਾਨ ਹੋ ਕੇ ਪੁਛਿਆ।

ਬੁਢੀ ਨੇ ਫੇਰ ਖੌਫਨਾਕ ਹਾਸਾ ਹਸਦਿਆਂ ਹੋਇਆਂ ਕਿਹਾ, “ਤੂੰ ਮੇਰਾ ਕੀ ਵਿਗਾੜਿਆ? ਲੈ ਸੁਣ! ਮੇਰੀ ਇਕ ਬਚੀ ਸੀ। ਛੋਟੀ ਹੁੰਦੀ ਜਦ ਉਹ ਇਕ ਦਿਨ ਸਤੀ ਪਈ ਸੀ ਤਾਂ ਟੱਪਰੀਵਾਸਾਂ ਦੀ ਇਕ ਟੋਲੀ ਉਸ ਨੂੰ ਸੁਤੀ ਪਈ ਨੂੰ ਚਕ ਲਿਆਈ। ਮੈਂ ਉਸ ਵੇਲੇ ਘਰ ਨਹੀਂ ਸੀ। ਓਹ ਟੱਪਰੀਵਾਸ ਇਸਤਰੀਆਂ ਤੇਰੇ ਵਰਗੀਆਂ ਹੀ ਸਨ। ਤੁਸੀਂ ਮੇਰੀ ਬਚੀ ਮੈਥੋਂ ਖੋਹ ਲਈ। ਹੁਣ ਮੈਂ ਆਪਣਾ ਬਦਲਾ ਲਵਾਂਗੀ ਅਤੇ ਆਪਣੀਆਂ ਅਖਾਂ ਸਾਹਮਣੇ ਤੈਨੂੰ ਫਾਂਸੀ ਲਗਦਿਆਂ ਵੇਖਾਂਗੀ। ਤੁਸੀਂ ਮੇਰੀ ਬਚੀ ਨਾਲ ਖਬਰੇ ਕੀ ਵਰਤਾਓ ਕੀਤਾ। ਸੋਲਾਂ ਸਾਲ ਹੋ ਗਏ ਏਸ ਗਲ ਨੂੰ। ਮੈਂ ਉਦੋਂ ਦੀ ਉਸ ਦੀ ਭਾਲ ਵਿਚ ਥਾਂ ਥਾਂ ਦੀ ਖੇਹ ਛਾਣਦੀ ਫਿਰਦੀ ਹਾਂ। ਹਾ,ਹਾ ਹਾ, ਅੱਜ ਮੇਰਾ ਬਦਲਾ ਲਹਿ ਜਾਏਗਾ।"

ਟੱਪਰੀਵਾਸ ਕੜੀ ਹੈਰਾਨ ਹੋਈ ਖੜੋਤੀ ਰਹੀ। ਬੁਢੀ ਦੀ ਨਜ਼ਰ ਅਚਾਨਕ ਉਸ ਦੇ ਗਲ ਨਾਲ ਲਟਕ ਰਹੇ ਜ਼ਮੁਰਦ ਤੇ ਪਈ। ਬੁਢੀ ਇਕ ਵਾਰਗੀ ਕੰਬ ਉਠੀ। ਉਸ ਨੇ ਬਾਰੀ ਵਿਚੋਂ ਹਬ ਕਢ ਕੇ ਜ਼ਮਰਦ ਨੂੰ ਪਛਾਣਦਿਆਂ ਹੋਇਆਂ ਇਕ ਚੀਕ ਮਾਰੀ, “ਉਹ ਮੇਰੀ ਬੱਚੀ!"

੧੨੩