ਪੰਨਾ:ਟੱਪਰੀਵਾਸ ਕੁੜੀ.pdf/13

ਇਹ ਸਫ਼ਾ ਪ੍ਰਮਾਣਿਤ ਹੈ



ਮੁਖ-ਸ਼ਬਦ

‘ਟੱਪਰੀਵਾਸ ਕੁੜੀ’ ਜਿਹੜਾ ਕਿ ਵਿਕਟਰ ਹਿਊਗੋ ਫ਼੍ਰਾਂਸੀਸੀ ਨਾਵਲਿਸਟ ਦੇ ਜਗਤ ਪ੍ਰਸਿਧ ਨਾਵਲ ਦਾ, ਜਿਸਦਾ ਅੰਗਰੇਜ਼ੀ ਅਨੁਵਾਦ ਵਿਚ ਨਾਂ “Hunchback of Notre Dame” ਹੈ, ਪੰਜਾਬੀ ਵਿਚ ਉਲਥਾ ਹੈ। ਉਲਥਾ ਹੋਣ ਦੀ ਹੈਸੀਅਤ ਵਿਚ ਇਹ ਪੁਸਤਕ ਬਹੁਤ ਸਫਲ ਹੈ ਤੇ ਇਸ ਦੇ ਇਕ ਇਕ ਪਤਰੇ ਤੋਂ ਉਲਥਾਕਾਰ ਦੀ ਸੁਘੜਤਾ, ਮਿਹਨਤ ਤੇ ਬੋਲੀ ਦਿਆਂ ਗੁਝਿਆਂ ਭੇਦਾਂ ਤੇ ਵਿਸ਼ੇਸ਼ ਲਛਣਾਂ ਦੀ ਸੋਝੀ ਦਾ ਪਤਾ ਲਗਦਾ ਹੈ। ਉਲਥਾਕਾਰੀ ਲਿਖਣ-ਹੁਨਰ ਵਿਚ ਇਕ ਬਹੁਤ ਔਖਾ ਕੰਮ ਹੈ ਤੇ ਆਮ ਖ਼ਿਆਲ ਤੋਂ ਵਿਰੁਧ ਬਹੁਤ ਚੇਤੰਨ ਤੇ ਤੀਬਰ ਰਚਨਕਾਰੀ ਦੀ ਸੋਝੀ ਦੀ ਮੰਗ ਕਰਦਾ ਹੈ। ਉੱਚੇ ਦਰਜੇ ਦੀ ਉਲਥਾ-ਰਚਨਾ ਵਿਚ ਅਸਲੀ ਰਚਨਾਂ ਦੀ ਅੰਤ੍ਰੀਵ ਸਪਿਰਿਟ, ਉਸਦੇ ਸੁਹਜ ਦੀ ਵਿਸ਼ੇਸ਼ ਸੁਗੰਧੀ ਤੇ ਨਾਲ ਹੀ ਉਸ ਦੇ ਅਰਥ-ਭਾਵਾਂ ਨੂੰ ਠੀਕ ਠੀਕ ਨਿਬਾਹੁਣਾ, ਇਹ ਸਭ ਗੁਣ ਉੱਕਰੇ ਜਾਂਦੇ ਹਨ ਅਤੇ ਉਲਥਾ-ਕਾਰ ਦਾ ਭਾਵ ਸੰਖੇਪ ਇਹ ਹੁੰਦਾ ਹੈ ਕਿ ਅਸਲ ਰਚਨਾ ਦਾ ਦਰਸ਼ਨ ਜਿਥੋਂ ਤਕ ਕਿ ਇਕ ਓਪਰੀ ਬੋਲੀ ਦੀ ਰਚਨਾ ਨੂੰ ਦੂਜੀ ਵਿਚ, ਇਕ ਕਲਾ ਦੀ ਰਚਨਾ ਵਜੋਂ ਦਰਸਾਇਆ ਜਾ ਸਕਦਾ ਹੈ, ਦਰਸਾਉਣ ਦਾ ਯਤਨ ਕੀਤਾ ਜਾਵੇ। ਸਾਹਿੱਤਕ ਰਚਨਾ ਵਿਚ ਜਿਹਾ ਕਿ ਹਰ ਇਕ ਸੋਝੀਵਾਨ ਪਾਠਕ ਅੰਦਾਜ਼ਾ ਲਾ ਸਕਦਾ ਹੈ, ਜਿਹੜੀ ਔਕੜ ਰਚਨਹਾਰ ਨੂੰ ਦਰਪੇਸ਼ ਹੁੰਦੀ ਹੈ ਅਤੇ ਜਿਸ ਗੁੰਝਲ ਨੂੰ ਖੋਹਲਣ ਦੀ ਜਾਚ ਦੀ ਉਸ ਪਾਸੋਂ ਹੁਨਰ ਮੰਗ ਕਰਦਾ ਹੈ, ਉਹ ਇਹ ਹੈ ਕਿ ਅਨ-ਗਿਣਤ ਕਿਸਮਾਂ ਦੀਆਂ ਚੀਜ਼ਾਂ ਦੇ ਉਸ ਨੂੰ ਨਾਂ ਲੱਭਣੇ ਪੈਂਦੇ ਹਨ, ਅਤੇ ਅੰਤ੍ਰੀਵ ਤਜਰਬੇ ਨੂੰ ਸ਼ਬਦਾਂ ਵਿਚ ਢਾਲ ਕੇ ਉਹਨਾਂ ਨੂੰ ਸੁੰਦਰ ਰੂਪ ਤੇ ਆਕਾਰ ਦੇਣਾ ਹੁੰਦਾ ਹੈ ਜਿਹੜਾ ਉਸ ਦੀ ਕਵਿਤਾ ਯਾ ਵਾਰਤਕ ਦੀ ਚਾਲ ਅਤੇ ਰੂਪ-ਰੇਖਾ ਵਿਚ ਦਿਸੀਂਦਾ ਹੈ। ਇਸ ਰਚਨਾ ਦੇ