ਪੰਨਾ:ਟੱਪਰੀਵਾਸ ਕੁੜੀ.pdf/124

ਇਹ ਸਫ਼ਾ ਪ੍ਰਮਾਣਿਤ ਹੈ

ਜਾਗ ਪਏ। ਕਈ ਬਾਰੀਆਂ ਖੁਲ੍ਹੀਆਂ ਅਤੇ ਕਈ ਚਿਹਰੇ ਹਥਾਂ ਵਿਚ ਮਿਸਾਲਾਂ ਫੜੀ ਨਜ਼ਰੀਂ ਪਏ। ਝੱਟ ਪਟ ਹੀ ਉਹ ਸਭ ਬਾਰੀਆਂ ਬੰਦ ਹੋ ਗਈਆਂ ਅਤੇ ਲੋਕੀਂ ਘਰਾਂ ਵਿਚ ਲੁਕ ਗਏ ਕਿਉਂਕਿ ਉਹ ਸਮਝਦੇ ਸਨ ਕਿ ਬਰਗੇਡੀਅਨ ਨੇ ਧਾਵਾ ਬੋਲ ਦਿਤਾ ਹੈ।

ਤੁਰਾਨੀਆਂ ਦੇ ਇਸ ਇਕਠ ਨੇ ਦਰਵਾਜ਼ੇ ਅਗੇ ਪਈ ਹੋਈ ਇਕ ਬਹੁਤ ਲੰਮੀ ਬੋਝਲ ਲਕੜੀ ਨੂੰ ਚੁੱਕ ਕੇ ਇਕ ਪਾਸੇ ਰੱਖ ਦਿਤਾ। ਸਾਰਿਆਂ ਦੇ ਹੌਸਲੇ ਵੱਧ ਗਏ ਅਤੇ ਬੇਸ਼ੁਮਾਰ ਆਦਮੀ ਭਜਦੇ ਹੋਏ ਦਰਵਾਜ਼ੇ ਵਲ ਨੂੰ ਵਧੇ। ਐਨ ਉਸ ਵੇਲੇ ਉਨ੍ਹਾਂ ਤੇ ਉਪਰੋਂ ਪਥਰ ਵਰ੍ਹਨੇ ਸ਼ੁਰੂ ਹੋਏ। ਕੈਦੋ ਕੋਠੇ ਤੋਂ ਵਡੇ ਵਡੇ ਪਥਰ ਚੁਕ ਕੇ ਹੇਠਾਂ ਸੁਟ ਰਿਹਾ ਸੀ। ਕਈ ਤੁਰਾਨੀ ਫਟੜ ਹੋ ਗਏ, ਕਈ ਮੌਤ ਦੇ ਮੂੰਹ ਵਿਚ ਚਲੇ ਗਏ ਪਰ ਫੇਰ ਵੀ ਉਹ ਬੂਹੇ ਨਾਲ ਜੁਟੇ ਹੀ ਰਹੇ। ਬੜੀ ਮੁਸ਼ਕਲ ਦਾ ਸਾਹਮਣਾ ਸੀ। ਤੂਰਾਨੀ ਬੂਹੇ ਅਗਲੀ ਲਕੜੀ ਚੁਕਣ ਵਿਚ ਕਾਮਯਾਬ ਹੋ ਗਏ ਸਨ ਪਰ ਦਰਵਾਜ਼ਾ ਨਹੀਂ ਸੀ ਖੁਲ੍ਹਦਾ।

ਕੁਝ ਕੁ ਬੰਦਿਆਂ ਨੇ ਨਾਲੀ ਰਾਹੀਂ ਉਪਰ ਚੜਨ ਦਾ ਯਤਨ ਕੀਤਾ। ਕੈਦੋ ਭਜ ਕੇ ਇਕ ਜ਼ਹਿਰੀਲੇ ਤੇਜ਼ਾਬ ਦੇ ਦੋ ਮਟਕੇ ਚੁਕ ਲਿਆਇਆ ਅਤੇ ਉਨ੍ਹਾਂ ਨੂੰ ਖੋਲ ਕੇ ਆਪਣੀ ਲਾਲਟੈਨ ਨਾਲੋਂ ਅੱਗ ਲਾ ਦਿੱਤੀ ਅਤੇ ਮਟਕੇ ਤੁਰਾਨੀਆਂ ਤੇ ਉਲਟਾ ਦਿਤੇ। ਉਹ ਏਥੇ ਵੀ ਕਾਮਯਾਬ ਨਾ ਹੋ ਸਕੇ। ਇਸਦੇ ਪਿਛੋਂ ਇਕ ਪੌੜੀ ਲਿਆਂਦੀ ਗਈ ਅਤੇ ਉਸ ਨੂੰ ਨੋਟਰਡੈਮ ਦੀ ਕੰਧ ਦੇ ਨਾਲ ਖੜਾ ਕਰ ਦਿਤਾ। ਤੂਰਾਨੀ ਉਸ ਵਲ ਵਧੇ ਅਤੇ ਉਪਰ ਚੜ੍ਹਨ ਲਗੇ। ਅਚਾਨਕ ਕੈਦੋ ਦੀ ਨਜ਼ਰ ਉਨ੍ਹਾਂ ਤੇ ਪਈ। ਉਹ ਹੁਸ਼ਿਆਰੀ ਨਾਲ ਅਗੇ ਵਧਿਆ ਅਤੇ ਪੌੜੀ ਦੇ ਉਪਰਲੇ ਸਿਰੇ ਨੂੰ ਫੜ ਕੇ ਹੇਠਾਂ ਉਲਟਾ ਮਾਰਿਆ। ਤੁਰਾਨੀਆਂ ਨਾਲ ਭਰੀ ਹੋਈ ਪੌੜੀ ਧਰਤੀ ਤੇ ਆ ਪਈ। ਇਕ ਦੋ ਹੇਠਾਂ ਹੀ

ਦੱਬੇ ਗਏ। ਗੁਸੇ ਵਿਚ ਕਈ ਜੋਸ਼ ਦੇ ਨਾਹਰੇ ਉਠੇ। ਪੌੜੀ ਨੂੰ ਚੁਕ ਕੇ ਫੇਰ ਕੰਧ ਨਾਲ ਲਾ ਦਿਤਾ ਗਿਆ ਅਤੇ ਕਈਆਂ ਨੇ ਅਗੇ ਵਧ ਕੇ ਪੌੜੀ ਨੂੰ ਜ਼ੋਰ ਨਾਲ ਫੜ ਲਿਆ।

੧੧੬