ਪੰਨਾ:ਟੱਪਰੀਵਾਸ ਕੁੜੀ.pdf/122

ਇਹ ਸਫ਼ਾ ਪ੍ਰਮਾਣਿਤ ਹੈ

੨੪

ਉਸ ਰਾਤ ਕੈਦੋਂ ਬਿਲਕੁਲ ਨਹੀਂ ਸੁਤਾ ਗਿਰਜੇ ਦਾ ਅਖ਼ੀਰੀ ਗੇੜਾ ਲਾਉਣ ਪਿਛੋਂ ਜਦ ਉਹ ਵਡਾ ਦਰਵਾਜ਼ਾ ਬੰਦ ਕਰ ਰਿਹਾ ਸੀ ਤਾਂ ਫਰਲੋ ਉਸਦੇ ਕੋਲੋਂ ਲੰਘਿਆ। ਉਹ ਹੁਣ ਕੈਦੋ ਨੂੰ ਨਫ਼ਰਤ ਦੀ ਨਜ਼ਰ ਨਾਲ ਤਕਦਾ ਸੀ। ਉਜਨੂੰ ਮਾਰਦਾਵੀ ਸੀ। ਗੰਦੀਆਂ ਗਾਲ੍ਹਾਂ ਵੀ ਕਢਦਾ ਸੀ ਪਰ ਕੈਦੋ ਅਜੇ ਵੀ ਉਸਦੀ ਇਜ਼ਤ ਕਰਦਾ ਸੀ ਅਤੇ ਉਸਨੂੰ ਵੇਖਦਿਆਂ ਹੀ ਧੌਣ ਨੀਵੀਂ ਪਾ ਲੈਂਦਾ ਸੀ।

ਰਾਤ ਬਹੁਤ ਹੀ ਹਨੇਰੀ ਸੀ। ਪੈਰਿਸ ਵਿਚ ਕਿਧਰੇ ਵੀ ਲੋ ਨਜ਼ਰੀਂ ਨਹੀਂ ਸੀ ਪੈਂਦੀ। ਕੈਦੋ, ਜਿਹੜਾ ਰਾਤ ਨੂੰ ਅਸਮਰ ਦੀ ਰਾਖੀ ਕਰਦਾ ਹੁੰਦਾ ਸੀ ਤਾਂ ਜੋ ਉਸ ਨੂੰ ਕੋਈ ਚੁਕ ਕੇ ਨਾ ਲੈ ਜਾਏ,ਚੌਕਨਾ ਹੋ ਕੇ ਗਿਰਜੇ ਦੇ ਉਪਰਲੇ ਹਿੱਸੇ ਵਿਚ ਬੈਠਾ ਪਹਿਰਾ ਦੇ ਰਿਹਾ ਸੀ ਤਾਂ ਜੋ ਕੋਈ ਆਦਮੀ ਅਸਮਰ ਨੂੰ ਚੁੱਕ ਲਿਜਾਣ ਦੇ ਖ਼ਿਆਲ ਨਾਲ ਨਾ ਆਏ ਅਤੇ ਜੇ ਆਏ ਵੀ ਤਾਂ ਜੀਉਂਦਾ ਬਚ ਕੇ ਨਾ ਜਾਏ। ਕੈਦੇ ਹਨੇਰੇ ਵਿਚ, ਲਕੇ ਹੋਏ ਪੈਰਿਸ ਦੀਆਂ ਗਲੀਆਂ ਵਿਚ ਨਜ਼ਰ ਦੁੜਾਨ ਦਾ ਯਤਨ ਕਰ ਰਿਹਾ ਸੀ ਤਾਂ ਜੋ ਹਰੇਕ ਚੀਜ਼ ਨੂੰ ਚੰਗੀ ਤਰਾਂ ਵੇਖ ਸਕੇ।

ਉਸ ਨੇ ਅਨਗਿਣਤ ਪਰਛਾਵਿਆਂ ਨੂੰ ਦੂਰ ਇਕ ਗਲੀ ਵਿਚ ਵੇਖਿਆ ਜਿਹੜੇ ਗਲੀ ਵਿਚੋਂ ਨਿਕਲ ਕੇ ਏਧਰ ਓਧਰ ਖਿੰਡਰਦੇ ਜਾ ਰਹੇ ਸਨ। ਕੈਦੋ ਇਹ ਝਾਕੀ ਵੇਖ ਕੇ ਘਬਰਾ ਜਿਹਾ ਗਿਆ ਅਤੇ ਡੂੰਘੇ ਵਹਿਣਾਂ ਵਿਚ ਡਬ ਗਿਆ। ਭੀੜ ਪਲੋ ਪਲੀ ਵਧਦੀ ਜਾ ਰਹੀ ਸੀ। ਅਚਾਨਕ ਹਨੇਰੇ ਵਿਚ ਇਕ ਲੋ ਵਿਚੋਂ ਦੀ ਕੈਦੋ ਨੇ ਅਨ-ਗਿਣਤ ਆਦਮੀਆਂ ਤੇ ਤੀਵੀਆਂ ਨੂੰ ਪਾਟੇ ਪਰਾਣੇ ਕਪੜੇ ਪਾਈ ਵੇਖਿਆ ਜਿਨ੍ਹਾਂ ਦੇ ਹਥਾਂ ਵਿਚ, 'ਦਾਤਰੀਆਂ, ਗੁਦਾਲ,

ਬੇਲਚੇ ਤੇ ਬੜੇ ਬੜੇ ਸੂਏ ਫੜੇ ਹੋਏ ਸਨ। ਇਹ ਇਕਠ ਨੋਟਰਡੈਮ ਦੇ

੧੧੪