ਪੰਨਾ:ਟੱਪਰੀਵਾਸ ਕੁੜੀ.pdf/117

ਇਹ ਸਫ਼ਾ ਪ੍ਰਮਾਣਿਤ ਹੈ

“ਮੈਂ ਤਿਆਰ ਹਾਂ” ਏਨਾ ਕਹਿਕੇ ਫੀਬਸ ਕਮਰੇ ਦੀਆਂ ਚੀਜ਼ਾਂ ਨੂੰ ਏਧਰ ਓਧਰ ਉਲਟਉਣ ਲਗ ਪਿਆ। ਫਰਲੋ ਫੇਰ ਬੋਲਿਆ,"ਪਰ ਰੁਪਿਆਂ ਦੀ ਏਡੀ ਲੋੜ ਕੀ ਹੈ?"

“ਪਿਆਰੇ ਮਿਤਰ" ਫ਼ੀਬਸ ਨੇ ਆਪਣੀ ਗਲ ਨੂੰ ਜਾਰੀ ਰਖਦਿਆਂ ਹੋਇਆਂ ਕਿਹਾ, “ਮੈਂ ਤੁਹਾਡੇ ਪਾਸ ਕਿਸੇ ਬੁਰੀ ਨੀਤ ਨਾਲ ਨਹੀਂ ਆਇਆ ਮੈਂ ਇਨ੍ਹਾਂ ਪੈਸਿਆਂ ਦੀ ਸ਼ਰਾਬ ਨਹੀਂ ਪੀਵਾਂਗਾ ਅਤੇ ਨਾ ਹੀ ਕਿਸੇ ਹੋਟਲ ਦਾ ਦਰਵਾਜ਼ਾ ਖੜਕਾਵਾਂਗਾ। ਅੱਜ ਕਲ ਇਸਤ੍ਰੀ ਦੀ ਜ਼ਾਤ ਨਾਲ ਤਾਂ ਮੈਨੂੰ ਦਿਲੋਂ ਨਫਰਤ ਹੈ। ਐਤਕੀ ਅਜ਼ਮਾ ਲਓ। ਇਕ ਬੜੇ ਹੀ ਪਵਿਤਰ ਕੰਮ ਲਈ ਤੁਹਾਥੋਂ ਮੰਗ ਰਿਹਾ ਹਾਂ।"

"ਪਰ ਕਿਹੜਾ ਹੈ ਉਹ ਪਵਿਤ੍ਰ ਕੰਮ?" ਫਰਲੋ ਨੇ ਪੁਛਿਆ, "ਮੈਨੂੰ ਵੀ ਤਾਂ ਪਤਾ ਲਗੇ ।”

“ਮੇਰੇ ਤਿੰਨ ਮਿਤਰ ਆਪਣੇ ਬਚਿਆਂ ਲਈ ਬਿਸਤਰੇ ਮੁਲ ਲੈਣਾ ਚਾਹੁੰਦੇ ਹਨ। ਇਸ ਨੂੰ ਤੁਸੀਂ ਭਿਛਿਆ ਹੀ ਸਮਝੇ। ਮੇਰੇ ਖ਼ਿਆਲ ਵਿਚ ਕੁਲ ਤੀਹ ਕੁ ਰੁਪੈ ਖ਼ਰਚ ਆਏਗਾ। ਲਿਆਓ ਛੇਤੀ ਕਰੋ।"

“ਤੁਹਾਡੇ ਮਿਤਰਾਂ ਦੇ ਨਾਂ ਕੀ ਹਨ?" ਫਰਲੋ ਨੇ ਪੁਛਿਆ ।

“ਇਕ ਦਾ ਨਾਂ ਬਟਸਨ, ਦੁਜੇ ਦਾ ਗੂਬਨ ਅਤੇ ਤੀਜੇ ਦਾ ਬੋ - ਹਾਂ, ਕੀ ਨਾਂ ਹੈ ਤੀਜੇ ਦਾ....."

“ਵਾਹ, ਖ਼ੂਬ" ਫਰਲੋ ਨੇ ਕਿਹਾ, “ਹੁਣ ਕੋਈ ਝੂਠਾ ਨਾਂ ਸੋਚ ਰਹੇ ਹੋ?'

“ਨਹੀਂ, ਨਹੀਂ।”

“ਨਹੀਂ ਕਿਉਂ ਨਹੀਂ।"

"ਮੈਂ ਕਹਿੰਦਾਂ ਹਾਂ ਸਣੇ!"

“ਹਾਂ ਸੁਣਾਓ, ਕੀ ਹੈ ਉਸ ਦਾ ਨਾਂ" ਫਰਲੋ ਨੇ ਫੇਰ ਪੁਛਿਆ ।

"ਉਸ ਦਾ ਨਾਂ - ਬੋਬਨ,ਬੋਬਨ,ਬੋਬਨ।”

"ਬੋਬਨ ਸੁਆਹ, ਬੋਬਨ ਮਿਟੀ - ਪਰ ਕੀ ਹੋਇਆ ਬੋਬਨ, ਫ਼ੀਬਸ, ਸਾਡੇ ਨਾਲ ਧੋਖਾ ਨਹੀਂ ਚਲੇਗਾ । ਤੁਹਾਡਾ ਉਸਤਾਦ ਤੇ ਉਸ ਨਾਲ ਇਸ

੧੦੯