ਪੰਨਾ:ਟੱਪਰੀਵਾਸ ਕੁੜੀ.pdf/115

ਇਹ ਸਫ਼ਾ ਪ੍ਰਮਾਣਿਤ ਹੈ

"ਦੇਖ ਨਾ, ਸਾਡੀ ਸਭਿਅਤਾ ਵਿਚ ਕਿਹੋ ਜਿਹੇ ਅੱਖਰ ਲਿਆਂਦੇ ਜਾ ਰਹੇ ਹਨ। ਲਾਤੀਨੀ ਬੋਲੀ ਤਾਂ ਸਮਝੀ ਜਾ ਸਕਦੀ ਹੈ। ਸਾਇਰਕ ਨੂੰ ਕੋਈ ਜਾਣਦਾ ਹੀ ਨਹੀਂ ਅਤੇ ਯੂਨਾਨੀ ਲਿਖਣੀ ਤਾਂ ਬਹੁਤ ਹੀ ਔਖੀ ਹੈ।"

"ਕੀ ਮੈਂ ਉਸ ਅਖਰ ਦੇ ਅਰਥ ਦਸਾਂ?" ਫੀਬਸ ਨੇ ਰਤਾ ਕੁ ਅੱਖਾਂ ਨੂੰ ਉਭਾਰਦਿਆਂ ਹੋਇਆਂ ਕਿਹਾ।

"ਕੀ?" ਫਰਲੋ ਨੇ ਪੁਛਿਆ, ਜਿਵੇਂ ਉਸ ਦੀ ਗਲ ਨੂੰ ਸੁਣਿਆ ਹੀ ਨਹੀਂ ਹੁੰਦਾ।

ਮੈਂ ਤੁਹਾਨੂੰ ਉਸ ਕੰਧ ਤੇ ਉਕਰੇ ਹੋਏ ਅੱਖਰ ਦੇ ਅਰਥ ਦਸਾਂ?"ਫੀਬਸ ਨੇ ਆਪਣੀ ਗਲ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ।

"ਕਿਹੜਾ ਅੱਖਰ?

"ਅਨਾਥਕ"

ਫਰਲੋ ਨੇ ਸ਼ਰਮ ਨਾਲ ਸਿਰ ਨੀਵਾਂ ਕਰ ਲਿਆ। ਉਸ ਦੀਆਂ ਗਲ੍ਹਾਂ ਤੇ ਇਸ ਤਰਾਂ ਲਾਲੀ ਟੱਪਕੀ ਜਿਸ ਤਰ੍ਹਾਂ ਅੱਗ ਉਗਾਲੂ ਪਹਾੜ ਦੇ ਫਟਣ ਨਾਲ ਵਾਯੂ-ਮੰਡਲ ਵਿਚ ਲਾਲੀ ਦੇ ਬਦਲ ਉਠਦੇ ਹਨ। ਫੀਬਸ ਉਸ ਦੇ ਚਿਹਰੇ ਦੇ ਉਤਰਾ ਚੜ੍ਹਾ ਨੂੰ ਬੜੇ ਗਹੁ ਨਾਲ ਤਕਦਾ ਰਿਹਾ।

"ਹਾਂ, ਕੀ ਅਰਥ ਹਨ ਉਸ ਅੱਖਰ ਦੇ?" ਫਰਲੋ ਨੇ ਪੁਛਿਆ।

"ਕਿਸਮਤ"

ਫਰਲੋ ਨੇ ਫੇਰ ਜ਼ਰਾ ਕੁ ਸ਼ਰਮ ਨਾਲ ਧੌਣ ਨਿਵਾਂ ਲਈ। ਫੀਬਸ ਕਹਿਣ ਲਗਾ, "ਕੀ ਮੈਂ ਠੀਕ ਦਸਿਆ ਹੈ ਕਿ ਨਹੀਂ?"

ਫਰਲੋ ਚੁਪ ਰਿਹਾ।

"ਤੁਸੀਂ ਚੁੱਪ ਕਿਉਂ ਹੋ ਗਏ? ਮੈਂ ਯੂਨਾਨੀ ਬੋਲੀ ਚੰਗੀ ਤਰ੍ਹਾਂ ਜਾਣਦਾ ਤਾਂ ਨਹੀਂ ਫੇਰ ਵੀ ਭਾਵ ਪੁਰਾ ਸਮਝ ਸਕਦਾ ਹਾਂ।

ਫਰਲੋ ਉਸੇ ਤਰਾਂ ਚੁਪ ਰਿਹਾ।

ਤੁਸੀਂ ਬੋਲਦੇ ਨਹੀਂ?" ਫੀਬਸ ਨੇ ਫੇਰ ਪੁਛਿਆ। ਪਾਦਰੀ ਫਰਲੋ ਦੇ ਮਥੇ ਤੇ ਤ੍ਰੇਲੀ ਆਈ ਹੋਈ ਸੀ। ਉਸ ਦੀਆਂ ਅੱਖਾਂ

੧੦੭