ਪੰਨਾ:ਟੱਪਰੀਵਾਸ ਕੁੜੀ.pdf/113

ਇਹ ਸਫ਼ਾ ਪ੍ਰਮਾਣਿਤ ਹੈ

ਇਹ ਪਾਦਰੀ ਬੜਾ ਬੇ-ਵਕੂਫ਼ ਹੈ।” ਫੀਬਸ ਨੇ ਆਪਣੇ ਆਪ ਵਿਚ ਕਿਹਾ। “ਕਿਹਾ ਹੀ ਚੰਗਾ ਹੁੰਦਾ ਜੇ ਇਹ ਅਖਰ ਆਪਣੀ ਬੋਲੀ ਵਿਚ ਲਿਖਿਆ ਹੁੰਦਾ ਕਿਉਂਕਿ ਹਰੇਕ ਆਦਮੀ ਯੂਨਾਨੀ ਨਹੀਂ ਜਾਣਦਾ।”

ਕੁਝ ਚਿਰ ਪਿਛੋਂ ਫਰਲੋ ਕੰਧ ਦੇ ਕੋਲ ਹੀ ਉਸ ਬੀਮਾਰ ਵਾਂਗ ਮਥੇ ਤੇਹਥ ਰਖ ਕੇ ਬਹਿ ਗਿਆ ਜਿਸ ਦੇ ਦਿਮਾਗ਼ ਵਿਚ ਸਖ਼ਤ ਦਰਦ ਹੋਣ ਨਾਲ ਉਸ ਦੀਆਂ ਪੁੜ-ਪੜੀਆਂ ਦਰਦ ਕਰ ਰਹੀਆਂ ਹੋਣ।

ਫੀਬਸ ਖੜੋਤਾ ਖੜੋਤਾ ਅੱਕ ਗਿਆ। ਉਸ ਨੇ ਫਰਲੋ ਦੇ ਸਾਹਮਣੇ ਆ ਜਾਣਾ ਚਾਹਿਆ ਪਰ ਫੇਰ ਕੁਝ ਸੋਚ ਕੇ ਰੁਕ ਗਿਆ ਅਤੇ ਦਰਵਾਜ਼ੇ ਵਲ ਨੂੰ ਵਧਿਆ। ਦਰਵਾਜ਼ੇ ਕੋਲ ਪੁਜ ਕੇ ਉਸ ਨੇ ਫਰਲੋ ਵਲ ਵੇਖਿਆ। ਉਹ ਅੰਗੀਠੀ ਕੋਲ ਨੀਵੀਂ ਪਾਈ ਬੈਠਾ ਕੁਝ ਸੋਚ ਰਿਹਾ ਸੀ। ਫੀਬਸ ਨੇ ਹੌਲੇ ਜਿਹੇ ਦਰਵਾਜ਼ਾ ਖੋਲ੍ਹਿਆ ਅਤੇ ਕਮਰੇ ਵਿਚੋਂ ਬਾਹਰ ਨਿਕਲ ਗਿਆ।

ਕੁਝ ਚਿਰ ਪਿਛੋਂ ਫੀਬਸ ਨੇ ਦਰਵਾਜ਼ਾ ਖੜਕਾਇਆ। ਫਰਲੋ ਇਸ ਤਰ੍ਹਾਂ ਤ੍ਰਬਕ ਉਠਿਆ ਜਿਵੇਂ ਕੋਈ ਸੁਪਨਾ ਵੇਖਣ ਵਾਲਾ ਕਿਸੇ ਆਵਾਜ਼ ਨਾਲ ਇਕ-ਦਮ ਘਬਰਾ ਕੇ ਉਠ ਬਹਿੰਦਾ ਹੈ।

"ਆ ਜਾਓ ਅੰਦਰ" ਫਰਲੋ ਨੇ ਕਿਹਾ।

ਫੀਬਸ ਬੜੀ ਗੰਭੀਰਤਾ ਨਾਲ ਅੰਦਰ ਦਾਖ਼ਲ ਹੋਇਆ।

"ਉਹ, ਫੀਬਸ" ਫਰਲੋ ਨੇ ਕਿਹਾ ।

"ਹਾਂ ਤੁਹਾਡਾ ਦਾਸ ਫ਼ੀਬਸ" ਫ਼ੀਬਸ ਬੋਲਿਆ। ਫਰਲੋ ਅਗੇ ਵਧਿਆ।ਦੋਵੇਂ ਜਣੇ ਜਫੀ ਪਾ ਕੇ ਇਕ ਦੂਜੇ ਨੂੰ ਮਿਲੇ ।

"ਸਣਾਓ ਕਿਵੇਂ ਆਏ?" ਫਰਲੋ ਨੇ ਪੁਛਿਆ।

"ਮੈਂ ਤੁਹਾਥੋਂ ਇਹ ਪੁਛਣਾ.......।"

“ਕੀ ਫਰਲੋ ਨੇ ਉਸ ਦੀ ਗਲ ਨੂੰ ਵਿਚੋਂ ਹੀ ਟੋਕਦਿਆਂ ਹੋਇਆਂ ਪੁਛਿਆ।

“ਮੈਂ ਤੁਹਾਥੋਂ ਇਕ੍ਲਾਖ ਦਾ ਸਬਕ ਲੈਣ ਆਇਆ ਹਾਂ। ਫੀਬਸ ਨੇ ਆਪਣੀ ਟੋਪੀ ਨੂੰ ਸਿਰ ਤੋਂ ਲਾਂਹਦਿਆਂ ਹੋਇਆਂ ਕਿਹਾ।

੧੦੫