ਪੰਨਾ:ਟੱਪਰੀਵਾਸ ਕੁੜੀ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਹੈ। ਮੈਂ ਬੜੀ ਮਗਜ਼ਖਪਾਈ ਕੀਤੀ, ਬੜਾ ਜ਼ੋਰ ਲਾਇਆ ਪਰ ਕੈਦੀ-ਕੋਰਸ ਦਾ ਉਹ ਭੇਦ ਪਤਾ ਨਹੀਂ ਕਰ ਸਕਿਆ। ਮੈਨੂੰ ਹੈਰਾਨੀ ਹੈ ਕਿ ਉਸਦਾ ਦੀਵਾ ਬਿਨਾਂ ਬਤੀਓਂ ਕਿਸ ਤਰ੍ਹ ਬਲਦਾ ਸੀ।"

“ਮਸਾਲੇ ਨਾਲ" ਫ਼ੀਬਸ ਨੇ ਹੌਲੇ ਜਹੇ ਆਪਣੇ ਦੰਦਾਂ ਨੂੰ ਪੀਂਹਦਿਆਂ ਹੋਇਆਂ ਕਿਹਾ।

"ਖ਼ੈਰ,ਇਹ ਕੰਮ ਤਾਂ ਬੜਾ ਕੱਠਨ ਹੈ" ਫਰਲੋ ਕਹਿੰਦਾ ਗਿਆ, "ਅਤੇ ਇਹ ਥੌੜਾ ਅਤੇ ਕਿਲ - ਇਸ ਬਾਰੇ ਇਹ ਮਸ਼ਹੂਰ ਹੈ ਕਿ ਅਜ਼ਰਕ ਨੇ, ਜਿਹੜਾ ਇਕ ਬਹੁਤ ਭਾਰਾ ਜਾਦੂਗਰ ਸੀ, ਇਸ ਕਿਲ ਨੂੰ ਮੰਤਰ ਪੜ੍ਹ ਕੇ ਇਸ ਥੋੜੀ ਨਾਲ ਆਪਣੀ ਮੇਜ਼ ਵਿਚ ਗਡਿਆ ਅਤੇ ਮੇਜ਼ ਉਡਣ ਖਟੋਲਾ ਬਣ ਗਿਆ। ਉਹ ਉਸਤੇ ਚੜਕੇ ਸਾਰੀ ਦੁਨੀਆਂ ਦੀ ਸੈਰ ਕਰਦਾ ਫਿਰਿਆ। ਫਰਾਂਸ ਦੇ ਸ਼ਹਿਨਸ਼ਾਹ ਨੇ ਉਸ ਨੂੰ ਮਿਲਣ ਦੀ ਇਛਾ ਪ੍ਰਗਟ ਕੀਤੀ ਸੀ। ਉਹੀ ਕਿਲ ਤੇ ਓਹੀ ਥੋੜਾ ਅੱਜ ਮੇਰੇ ਹੱਥ ਵਿਚ ਫੜਿਆ ਹੋਇਆ ਹੈ ਪਰ ਮੈਨੂੰ ਉਹ ਮੰਤਰ ਚੇਤੇ ਨਹੀਂ।"

“ਇਹ ਕੀ ਫ਼ਜ਼ੂਲ ਗਲਾਂ ਕਰ ਰਿਹਾ ਹੈ" ਫੀਬਸ ਖੜੋਤਾ ਖੜੋਤਾ ਤੰਗ ਆ ਕੇ ਆਪਣੇ ਆਪ ਕਹਿਣ ਲਗਾ।

"ਅਛਾ,ਆਓ ਤਜਰਬਾ ਕਰਕੇ ਵੇਖੀਏ।" ਫਰਲੋ ਨੇ ਗੁਸੇ ਵਿਚ ਕਿਹਾ। ਇਸ ਦੇ ਪਿਛੋ ਫਰਲੋ ਨੇ ਕਿਲ ਨੂੰ ਲੈਕੇ ਥੌੜੀ ਨਾਲ ਮੇਜ਼ ਵਿਚ ਗੱਡ ਦਿਤਾ ਅਤੇ ਕੁਝ ਪੜ੍ਹਿਆ ਪਰ ਮੇਜ਼ ਵਿਚ ਕੋਈ ਤਬਦੀਲੀ ਨਾ ਹੋਈ। ਉਹ ਨਿਰਾਸ ਹੋ ਗਿਆ ਅਤੇ ਥੌੜੀ ਨੂੰ ਗੁਸੇ ਵਿਚ ਮੇਜ਼ ਤੇ ਭੁਆਂ ਮਾਰਿਆ। ਇਸ ਦੇ ਪਿਛੋਂ ਉਹ ਕੁਝ ਚਿਰ ਤਕ ਇਕ ਵਡੀ ਸਾਰੀ ਕਿਤਾਬ ਤੇ ਸਿਰ ਟਿਕਾਈ ਚੁਪ ਚਾਪ ਪਿਆ ਰਿਹਾ ਪਰ ਫੇਰ ਝਟ ਪਟ ਕਰਸੀ ਤੋਂ ਉਠਿਆ। ਫੀਬਸ ਉਸ ਦੀ ਕੁਰਸੀ ਦੇ ਪਿਛੇ ਲੁਕ ਗਿਆ।

ਫਰਲੋ ਨੇ ਮੇਜ਼ ਤੋਂ ਪ੍ਰਕਾਰ ਚਕੀ ਅਤੇ ਕੰਧ ਤੇ ਮੋਟੇ ਮੋਟੇ ਯੂਨਾਨੀ ਅਖਰਾਂ ਵਿਚ ਲਿਖਣ ਲਗ ਪਿਆ, “ਅਨਾਥਕ"।

੧੦੪