ਪੰਨਾ:ਟੈਗੋਰ ਕਹਾਣੀਆਂ.pdf/97

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਵਲ ਵੇਖਿਆ, ਰਾਧਾ ਚੁਪ ਕਰ ਕੇ ਜਾਣ ਲੱਗੀ, ਮੰਗਲ ਹੈਰਾਨੀ ਭਰੀ ਨਜ਼ਰ ਨਾਲ ਖੜਾ ਦੇਖਦਾ ਰਿਹਾ, ਜਿਸਤਰ੍ਹਾਂ ਉਸਨੂੰ ਫਾਂਸੀ ਦਾ ਹੁਕਮ ਹੋ ਗਿਆ ਹੈ।
ਇਸੇ ਰਾਤ ਕਦਾਰ ਨੇ ਹਲਦੀ ਰੰਗ ਦੀ ਪੀਲੀ ਧੋਤੀ ਲਿਆ ਕੇ
ਰਾਧਾ ਨੂੰ ਦਿਤੀ ਅਤੇ ਕਿਹਾ ਇਸਨੂੰ ਬੰਨ ਲੈ।
ਜਦੋਂ ਰਾਧਾ ਉਸਨੂੰ ਬੰਨ ਚੁਕੀ ਤਾਂ ਫੇਰ ਹੁਕਮ ਹੋਇਆ...."ਮੇਰੇ
ਪਿਛੇ ਆ।"
ਇਸ ਹੁਕਮ ਨੂੰ ਤਾਂ ਕੀ, ਇਸ ਇਸ਼ਾਰੇ ਨੂੰ ਕਦੀ ਕਿਸੇ ਨੇ ਨਹੀਂ
ਟਾਲਿਆ, ਰਾਧਾ ਕਿਸ ਤਰਾਂ ਟਾਲ ਸਕਦੀ ਸੀ।
ਰਾਤ ਦੇ ਵੇਲੇ ਦੋਨੋਂ ਭੈਣ ਭਰਾ ਗੰਗਾ ਦੇ ਕੰਢੇ ਤੁਰ ਪਏ, ਘਾਟ ਪਿੰਡ ਦੇ ਨੇੜੇ ਹੀ ਸੀ,ਕੰਢੇ ਦੇ ਨੇੜੇ ਗੰਗਾ ਸ਼ਰਨ ਦੇ ਘਰ ਵਿਚ ਇਕ ਬੁੱਢਾ ਬ੍ਰਾਹਮਣ ਜ਼ਿੰਦਗੀ ਦੀਆਂ ਆਖਰੀ ਘੜੀਆਂ ਗਿਨ ਰਿਹਾ ਸੀ, ਕਦਾਰ ਉਸੇ ਜਗ੍ਹਾ ਤੇ ਪਹੁੰਚ ਗਿਆ ਉਥੇ ਪੋਥੀ ਆਦਿਕ ਲੈਕੇ ਪ੍ਰੋਹਤ ਜੀ ਹਾਜਰ ਸਨ, ਓਹ ਉਠ ਕੇ ਖੜੇ ਹੋ ਗਏ, ਰਾਧਾ ਨੂੰ ਪਤਾ ਲਗ ਗਿਆ, ਕਿ ਇਸ ਮਰਨ ਵਾਲੇ ਬੁੱਢੇ ਨਾਲ ਮੇਰਾ ਵਿਆਹ ਹੋਵੇਗਾ ਉਸਨੇ ਕੋਈ ਨਾਂ ਨੁਕਰ ਨਾ ਕੀਤੀ, ਦੋ ਬਲਨ ਵਾਲੀਆਂ ਚਿਖਾਂ ਦੀ ਰੌਸ਼ਨੀ ਵਿਚ ਇਸ ਹਨੇਰੇ ਘਰ ਵਿਚ ਰਾਧਾ ਦਾ ਵਿਆਹ ਹੋ ਗਿਯਾ, ਇਕ ਪਾਸੇ ਬੱਢਾ ਮੌਤ ਦੀ ਪੀੜ ਨਾਲ ਵਿਆਕੁਲ ਹੋ ਰਿਹਾ ਸੀ ਅਤੇ ਦੂਜੇ ਪਾਸੇ ਪੰਡਤ ਜੀ ਵਿਆਹ ਦੇ ਗਲਤ ਮਲਤ ਤੇ ਅਧੂਰੇ ਮੰਤ੍ਰ ਪੜ੍ਹ ਰਹੇ ਹਨ।
ਵਿਆਹ ਤੋਂ ਅਗਲੇ ਦਿਨ ਰਾਧਾ ਰੰਡੀ ਹੋ ਗਈ, ਇਸ ਬੁਰੀ ਘਟਨਾਂ ਤੋਂ ਰਾਧਾ ਨੂੰ ਕੁਝ ਜਿਯਾਦਾ ਅਫਸੋਸ ਨਾ ਹੋਇਯਾ ਤੇ ਮੰਗਲ ਵੀ ਜਿਸਤਰ੍ਹਾਂ ਅਚਾਨਕ ਰਾਧਾ ਦੇ ਵਿਆਹ ਦੀ ਖਬਰ ਸੁਣਕੇ ਹੈਰਾਨ ਅਤੇ

-੯੭-