ਪੰਨਾ:ਟੈਗੋਰ ਕਹਾਣੀਆਂ.pdf/89

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮੁੰਨੀ ਯਾਦ ਕਰਾ ਦਿੱਤੀ।
"ਅਜ ਹੀ ਮੁੰਨੀ ਪਰਾਈ ਹੋ ਜਾਵੇਗੀ।"
ਮੈਂ ਉਸੇ ਵੇਲੇ ਮੁੰਨੀ ਨੂੰ ਅੰਦਰੋਂ ਬੁਲਾਇਆ, ਉਸ ਉਤੇ ਜ਼ਨਾਨੀਆਂ ਨੇ ਬਹੁਤ ਬੁਰਾ ਮੰਨਿਆ ਪਰ ਮੈਂ ਇਕ ਨਾਂ ਸੁਣੀ,ਚੰਗੇ ਚੰਗੇ ਗਹਿਣੇ ਅਤੇ ਕਪੜੇ ਪਾ ਕੇ ਮੁੰਨੀ ਸ਼ਰਮ ਦੀ ਮਾਰੀ ਮੇਰੇ ਕੋਲ ਖੜੀ ਹੋ ਗਈ।
ਓਹਨੂੰ ਦੇਖਦਿਆਂ ਹੀ ਉਹ ਕਾਬਲੀ ਬੁੱਤ ਬਣ ਗਿਆ ਪਹਿਲਾਂ ਤਾਂ ਉਸ ਦੇ ਮੂੰਹੋਂ ਇਕ ਅਖਰ ਵੀ ਨਾ ਨਿਕਲਿਆ, ਫੇਰ ਉਸਨੇ ਹਸ ਕੇ ਕਿਹਾ।
"ਮੁੰਨੀ ਤੂੰ ਸਾਹੁਰੇ ਜਾਵੇਂਗੀ?"
ਹੁਣ ਤਾਂ ਮੁੰਨੀ ਸਾਹੁਰਿਆਂ ਨੂੰ ਸਮਝਦੀ ਸੀ ਇਸ ਵੇਲੇ ਉਹ ਪਹਿਲਾਂ ਵਰਗਾ ਉਤਰ ਨਾ ਦੇ ਸਕੀ, ਰਹਿਮਤ ਦੇ ਇਸ ਸੁਆਲ ਨਾਲ ਸ਼ਰਮ ਦੇ ਮਾਰੇ ਉਸਦਾ ਮੂੰਹ ਲਾਲ ਹੋ ਗਿਆ, ਅਤੇ ਉਸ ਨੇ ਮੂੰਹ ਫੇਰ ਲਿਆ ਜਿਸ ਵਲ ਪਹਿਲੇ ਦਿਨ ਕਾਬਲੀ ਅਤੇ ਮੁੰਨੀ ਦੀ ਜਾਣ ਪਹਿਚਾਨ ਹੋਈ ਸੀ, ਉਸ
ਦਿਨ ਦੀ ਗਲ ਮੈਨੂੰ ਯਾਦ ਆ ਗਈ, ਦਿਲ ਵਿਚ ਇਕ ਤਰ੍ਹਾਂ ਦੀ ਖਟਪਟਾਹਟ ਹੋਣ ਲੱਗੀ।
ਮੁੰਨੀ ਦੇ ਜਾਣ ਤੋਂ ਰਹਿਮਤ ਇਕ ਡੂੰਘਾ ਹਉਕਾ ਭਰ ਕੇ ਜ਼ਮੀਨ ਤੇ ਬੈਠ ਗਿਆ, ਉ. ਨੂੰ ਇਕ ਦਮ ਇਹ ਖਿਆਲ ਆਇਆ ਕਿ ਮੇਰੀ ਕੁੜੀ ਵੀ ਐਨੇ ਦਿਨਾਂ ਵਿਚ ਐਨੀ ਵਡੀ ਹੋ ਗਈ ਹੈ ਉਸਦੇ ਨਾਲ ਵੀ ਨਵੇਂ ਤਰੀਕੇ ਨਾਲ ਗਲ ਬਾਤ ਕਰਨੀ ਪਵੇਗੀ, ਉਹ ਪਹਿਲਾਂ ਵਰਗੀ ਨਹੀਂ ਰਹੀ ਮੈਂ
ਸਤ ਵਰ੍ਹੇ ਉਸਨੂੰ ਨਹੀਂ ਦੇਖਿਆ ਪਤਾ ਨਹੀਂ, ਉਹ ਜੀਉਂਦੀ ਵੀ ਹੈ ਕੇ ਨਹੀਂ।
ਮੈਂ ਆਪਣਾ ਟਰੰਕ ਖੋਲ੍ਹ ਕੇ ਇਕ ਪੰਜਾਹ ਰੁਪਏ ਦਾ ਨੋਟ ਕੱਢਿਆ ਅਤੇ ਰਹਿਮਤ ਨੂੰ ਦੇ ਕੇ ਕਿਹਾ।

-੮੯-