ਪੰਨਾ:ਟੈਗੋਰ ਕਹਾਣੀਆਂ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਅਤੇ ਮੁੰਨੀ ਵੀ ਉਸ ਨੂੰ ਭੁਲ ਗਈ, ਉਸ ਨੇ ਪੁਰਾਣੇ ਮਿੱਤ੍ਰ ਨੂੰ ਭੁਲਾ ਕੰਵਲ ਸਾਈਸ ਨਾਲ ਮਿੱਤ੍ਰਤਾ ਪਾ ਲਈ ਇਸ ਦੇ ਪਿੱਛੋ ਜਿਉਂ ਜਿਉਂ ਉਮਰ ਵੱਧਦੀ ਗਈ ਤਿਉਂ ਦੋਸਤਾਂ ਦੀ ਜਗਾ ਸਹੇਲੀਆਂ ਨੇ ਲੈ ਲਈ, ਇਥੋਂ ਤਕ ਕਿ ਹੁਣ ਉਹ ਮੇਰੇ ਲਿਖਣ ਪੜ੍ਹਨ ਦੇ ਕਮਰੇ ਵਿਚ ਵੀ ਨਹੀਂ ਆਉਂਦੀ ਮੈਨੂੰ
ਤਾਂ ਅਜ ਕਲ ਇਕ ਤਰ੍ਹਾਂ ਦੀ ਛੁੱਟੀ ਹੋ ਗਈ ਸੀ।
ਹੁਣ ਮੁੰਨੀ ਦੀ ਉਮਰ ਤੇਰ੍ਹਾਂ ਵਰ੍ਹਿਆਂ ਦੀ ਹੋ ਗਈ ਇਸ ਵਰ੍ਹੇ ਉਸ ਦੇ ਵਿਆਹ ਦੀ ਪੂਰੀ ਤਿਆਰੀ ਸੀ, ਇਕ ਸੁਸ਼ੀਲ ਮੁੰਡਾ ਕਲਕਤੇ ਵਿਚ ਹੀ ਮਿਲ ਗਿਆ ਸੀ ਅਗਲੇ ਮਹੀਨੇ ਵਿਆਹ ਸੀ।
ਅਜ ਦੀ ਸਵੇਰ ਬਹੁਤ ਚੰਗੀ ਮਹਿਸੂਸ ਹੋਈ ਬਾਹਰੋਂ ਅਤੇ ਸ਼ਹਿਰੋਂ ਆਏ ਹੋਏ ਪ੍ਰਾਹੁਣਿਆਂ ਨਾਲ ਘਰ ਭਰਿਆ ਪਿਆ ਸੀ, ਹਰ ਪਾਸੇ ਚੁਪ ਅਤੇ ਖੁਸ਼ੀ ਦੇ ਬਦਲ ਛਾਏ ਹੋਏ ਸਨ, ਮੈਂ ਆਪਣੇ ਲਿਖਨ ਪੜ੍ਹਨ ਦੇ ਕਮਰੇ ਵਿਚ ਬੈਠਾ ਹੋਇਆ ਹਿਸਾਬ ਦੇਖ ਰਿਹਾ ਸੀ, ਉਸੇ ਵੇਲੇ ਰਹਿਮਤ ਨੇ ਆਕੇ ਮੈਨੂੰ ਸਲਾਮ ਕੀਤੀ।
ਪਹਿਲਾਂ ਮੈਂ ਉਸਨੂੰ ਪਛਾਨ ਨਾ ਸਕਿਆ ਨਾ ਉਸਦੇ ਮੋਢੇ ਤੇ ਬਗਲੀ ਸੀ, ਅਤੇ ਨਾ ਲੰਮੇ ਲੰਮੇ ਵਾਲ ਅਤੇ ਨਾ ਸਰੀਰ ਵਿਚ ਓਹ ਤਾਕਤ ਓੜਕ ਉਸਦੇ ਹਾਸੇ ਤੋਂ ਮੈਂ ਉਸਨੂੰ ਪਛਾਨਿਆਂ।
"ਕਿਉਂ ਰਹਿਮਤ ਕਦੋਂ ਆਇਆ?"
"ਕਲ ਸ਼ਾਮ ਨੂੰ ਜੇਲ੍ਹ ਤੋਂ ਛੁੱਟੀ ਹੋਈ।"
ਉਸਦਾ ਇਹ ਉਤਰ ਜਿਸ ਤਰ੍ਹਾਂ ਮੇਰੇ ਕੰਨਾਂ ਨੂੰ ਬਹੁਤ ਭੈੜਾ ਲੱਗਾ ਮੈਂ ਕਦੀ ਕਿਸੇ ਖੂਨੀ ਨੂੰ ਆਪਣੇ ਨੇੜੇ ਨਹੀਂ ਵੇਖਿਆ ਉਸਨੂੰ ਵੇਖ ਕੇ ਮੇਰਾ

-੮੬-