ਪੰਨਾ:ਟੈਗੋਰ ਕਹਾਣੀਆਂ.pdf/79

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਨਹੀਂ ਉਹਨੂੰ ਵੇਖ ਕੇ ਮੇਰੀ ਮੁੰਨੀ ਦੇ ਦਿਲ ਵਿਚ ਕੀ ਖਿਆਲ ਆਇਆ ਕਿ ਉਸਨੇ ਬਹੁਤ ਜ਼ੋਰ ਨਾਲ ਉਸਨੂੰ ਬੁਲਾਣਾ ਸ਼ੁਰੂ ਕਰ ਦਿਤਾ, ਮੈਂ ਸੋਚਿਆ ਕਿ ਮੇਰਾ ਇਹ ਕਾਂਡ ਮੁਕਨਾਂ ਕੱਠਨ ਹੈ,ਐਨੇ ਚਿਰ ਮੋਢੇ ਤੇ ਬਗਲੀ ਰਖੇ ਹੋਏ ਓਹ ਕਾਬਲੀ ਆ ਗਿਆ।
ਪਰ ਮੁੰਨੀ ਦੇ ਰੌਲਾ ਪਾਉਣ ਨਾਲ ਜਦੋਂ ਕਾਬਲੀ ਨੇ ਮੂੰਹ ਮੋੜ ਕੇ ਵੇਖਿਆ,ਤਾਂ ਮੁੰਨੀ ਦਾ ਖਿਆਲ ਬਦਲ ਗਿਆ,ਅਤੇ ਉਸ ਕਾਬਲੀ ਨੇ ਬੂਹੇ ਦੇ ਅੰਦਰ ਆਉਂਦਾ ਵੇਖਕੇ ਤਾਂ ਉਹ ਆਪਣਾ ਆਪ ਬਚਾਉਣ ਲਈ ਅੰਦਰ ਦੌੜੀ ਮਾਂ ਦੇ ਝਿੜਕਣ ਦੇ ਕਾਰਨ ਮੁੰਨੀ ਨੂੰ ਯਕੀਨ ਹੋ ਚੁੱਕਾ ਸੀ ਕਿ ਉਹ
ਬਗਲੀ ਵਿਚ ਪਾ ਕੇ ਬਾਲਾਂ ਨੂੰ ਚੁਕ ਲੈ ਜਾਂਦੇ ਹਨ।
ਏਧਰ ਹਸ ਮੁਖ ਕਾਬਲੀ ਮੈਨੂੰ ਸਲਾਮ ਕਰ ਕੇ ਖਲੋ ਗਿਆ ਮੈਂ ਸੋਚਿਆ ਇਹ ਬੇਸ਼ਕ ਐਸ ਵੇਲੇ ਪ੍ਰਤਾਪ ਸਿੰਘ ਅਤੇ ਮਨੋਰਮਾ ਕਸ਼ਟ ਵਿਚ ਸੀ, ਪਰ ਆਪ ਸੱਦ ਕੇ ਛਾਬੜੀ ਵਾਲੇ ਕੋਲੋਂ ਕੁਝ ਨਾ ਲੈਨਾ ਵੀ ਚੰਗਾ ਨਹੀਂ।
ਥੋੜਾ ਜਿਹਾ ਮੇਵਾ ਲਿਆ, ਇਨ੍ਹਾਂ ਗਲਾਂ ਵਿਚ ਹੀ ਕੁਝ ਏਧਰ ਓਧਰ ਦੀਆਂ ਗਲਾਂ ਵੀ ਹੋਈਆਂ,ਗਲਾਂ ਗਲਾਂ ਵਿਚ ਕਾਬਲ, ਰੂਸ ਅਤੇ, ਅੰਗ੍ਰੇਜ਼ਾਂ ਦੀ ਗਲ ਬਾਤ ਸ਼ੁਰੂ ਹੋਈ,ਸਰਹੱਦ ਦੇ ਬਚਾਓ ਦੇ ਬਾਰੇ ਵਿਚ ਵੀ ਕੁਝ ਗਲਾਂ ਹੋਈਆਂ, ਅੰਤ ਉਠਦਿਆਂ ਹੋਇਆਂ ਕਾਬਲੀ ਨੇ ਪੁਛਿਆ।
"ਤੁਹਾਡੀ ਕੁੜੀ ਕਿਥੇ ਗਈ?"
ਮੁੰਨੀ ਨੂੰ ਇਸ ਬੇ-ਲਾਭ ਡਰ ਵਿਚੋਂ ਕੱਢਨ ਲਈ ਮੈਂ ਉਸਨੂੰ ਅੰਦਰੋਂ ਅਵਾਜ਼ ਮਾਰੀ। ਓਹ ਮੇਰੇ ਨਾਲ ਚੰਬੜ ਕੇ ਖਲੋ ਗਈ,ਅਤੇ ਘੜੀ ਮੁੜੀ ਕਾਬਲੀ,ਅਤੇ ਉਸਦੀ ਬਗਲੀ ਉਤੇ ਡਰ ਨਾਲ ਵੇਖਨ
ਲਗੀ,ਕਾਬਲੀ ਆਪਣੀ ਬਗਲੀ ਵਿਚੋਂ ਸੌਂਗੀ,ਤੇ ਖੁਰਮਾਨੀ ਕਢਕੇ

੭੯-