ਪੰਨਾ:ਟੈਗੋਰ ਕਹਾਣੀਆਂ.pdf/62

ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

"ਅੱਛਾ"
ਫੇਰ ਨੌਕਰ ਨੂੰ ਕਿਹਾ।
"ਮਾਸਟਰ ਨੂੰ ਇਹ ਕੈਹ ਕੇ ਕਿ ਉਹ ਮੁੜ ਜਾਵੇ, ਬਚੇ ਦੇ ਸਿਰ ਪੀੜ ਹੁੰਦੀ ਹੈ" ਇਹ ਤਾਂ ਸਾਫ ਪਤਾ ਲਗਦਾ ਹੈ ਕਿ ਮਾਂ ਨੇ ਮੇਰੀ ਇਸ ਝੂਠੀ ਬਿਮਾਰੀ ਨੂੰ ਕੋਈ ਡਰ ਵਾਲੀਆਂ ਨਹੀਂ ਖਿਆਲ ਕੀਤਾ, ਓਹ ਕਿੰਨਾਂ ਚਿਰ ਤਾਸ਼ ਖੇਡਦੀ ਰਹੀਆਂ, ਕਿਉਕਿ ਮੇਰੀ ਮਾਂ ਮੈਨੂੰ ਚੰਗੀ ਤਰ੍ਹਾਂ ਜਾਨਦੀ ਸੀ, ਪਾਠਕ ਇਹ ਤਾਂ ਜਾਨਦੇ ਹਨ ਕਿ ਇਕ ਸਤਾਂ ਵਰ੍ਹਿਆਂ ਦੇ ਬਚੇ ਲਈ ਬਹੁਤਾ ਚਿਰ ਬਹਾਨਾ ਚਲਾਣਾ ਮੁਸ਼ਕਿਲ ਹੀ ਨਹੀਂ ਸਗੋਂ ਅਨਹੋਣੀ ਗੱਲ ਹੈ, ਪੰਜਾਂ ਮਿੰਟਾਂ ਪਿਛੋਂ ਹੀ ਮੈਂ ਦਾਦੀ ਨਾਲ ਚੰਬੜ ਗਿਆ ਅਤੇ ਉਸਦੇ ਮੂੰਹ ਕੋਲ ਆਪਣਾ ਮੂੰਹ ਲੈ ਜਾ ਕੇ ਕਿਹਾ।
"ਅੰਮਾਂ ਕੋਈ ਕਹਾਨੀ ਸੁਨਾ ?"
ਪਰ ਓਹ ਆਪਣੀ ਖੇਡ ਵਿਚ ਐਨੀ ਮਗਨ ਸੀ ਕਿ ਮੈਨੂੰ ਕਿੰਨਾਂ ਚਿਰ ਉਡੀਕਨਾ ਪਿਆ ਅਤੇ ਕਿੰਨੀ ਵਾਰੀ ਕਿਹਾ, ਓੜਕ ਮੈਂ ਬਹੁਤ ਰੌਲਾ ਪਾਇਆ ਤਾਂ ਮਾਂ ਨੇ ਕਿਹਾ।
"ਐਨਾਂ ਰੌਲਾਂ ਕਿਓਂ ਪਾਨਾ ਪਿਆ ਏ, ਜ਼ਰਾ ਠੈਹਰ ਜਾ ਐਹ ਬਾਜੀ ਖਤਮ ਕਰ ਲੈਨ ਦੇਹ" ਪਰ ਮੈਂ ਫੇਰ ਵੀ ਨਾ ਹਟਿਆ ਤਾਂ ਮਾਂ ਨੇ ਗੁੱਸੇ ਵਿਚ ਆਕੇ ਪੱਤੇ ਸੁਟ ਦਿਤੇ ਅਤੇ ਬੋਲੀ।
"ਦਸ ਕੀ ਕਹਿਨੈ।"
ਮੈਂ ਉਸਦਾ ਦੁਪੱਟਾ ਫੜ ਲਿਆ ਅਤੇ ਆਪਣੀ ਮੰਜੀ ਵੱਲ ਲੈ ਗਿਆ, ਫੇਰ ਬੋਲਿਆ।
"ਕੋਹੀ ਕਹਾਨੀ ਸੁਨਾਓ।"
ਉਨ੍ਹਾਂ ਨੇ ਕਹਾਨੀ ਸ਼ੁਰੂ ਕੀਤੀ।

-੬੨-