ਪੰਨਾ:ਟੈਗੋਰ ਕਹਾਣੀਆਂ.pdf/56

ਇਹ ਸਫ਼ਾ ਪ੍ਰਮਾਣਿਤ ਹੈ
ਟੈਗੋਰ ਕਹਾਣੀਆਂ

ਇਕ ਦਿਨ ਰਾਜਾ ਸਾਹਿਬ ਨੇ ਕਿਸੇ ਕੰਮ ਦੇ ਕਾਰਨ ਨੌਕਰ ਨੂੰ ਡਾਂਟਿਆ, ਉਸਨੇ ਹੱਥ ਜੋੜ ਕੇ ਬੇਨਤੀ ਕੀਤੀ।
"ਕੀ ਕਰਾਂ, ਰਾਨੀ ਸਾਹਿਬ ਦੇ ਹੁਕਮ ਨਾਲ ਰਾਤ ਦਿਨ ਬਿਹਾਰੀ ਬਾਬੂ ਦੀ ਸੇਵਾ ਕਰਨੀ ਪੈਂਦੀ ਹੈ।"
ਰਾਜਾ ਸਾਹਿਬ ਦੀਆਂ ਅੱਖਾਂ ਵਿਚ ਲਹੂ ਉੱਤਰ ਆਇਆ, ਗੁੱਸੇ ਹੋ ਕੇ ਬੋਲੇ।
"ਵਾਹ ਬਿਹਾਰੀ ਬਾਬੂ ਵੀ ਕਿਥੋਂ ਦੇ ਨਵਾਬ ਹਨ, ਕੀ ਆਪਣੇ ਹਥਾਂ ਨਾਲ ਕੁਝ ਨਹੀਂ ਕਰ ਸਕਦੇ।"
ਦੂਸਰੇ ਹੀ ਦਿਨ ਰਾਸ ਬਿਹਾਰੀ ਦਾ ਗਲ ਫੇਰ ਬੁਰਾ ਹੋ ਗਿਆ।
ਸ਼ਾਮ ਦਾ ਵੇਲਾ ਸੀ, ਅਸਮਾਨ ਕੁਝ ਗਹਿਰਾ ਸੀ, ਰਾਜਾ ਸਾਹਿਬ ਖਾਨਾ ਖਾ ਰਹੇ ਸਨ, ਰਾਣੀ ਸਾਹਿਬ ਪੱਖਾ ਝਲ ਰਹੀ ਸੀ ਅਤੇ ਬੋਲ ਉਠੀ।
ਜਿਥੇ ਤੁਸੀਂ ਗਾਨਾ ਸਣ ਦੇ ਹੋ ਉਥੇ ਉਪਰ ਦੀ ਛਤ ਵਿਚ ਮੈਂ ਵੀ ਰਹਿਣਾ ਚਾਹੁੰਦੀ ਹਾਂ ਮੈਨੂੰ ਗਾਨਾ ਚੰਗਾ ਲੱਗਦਾ ਹੈ ਤੁਸੀਂ ਵੀ ਤਾਂ ਗਾਨੇ ਦੇ ਸ਼ੌਕੀਨ ਹੋ।
ਰਾਮੇਸ਼੍ਵਰ ਸਿੰਘ ਉਸੇ ਦਿਨ ਤੋਂ ਪਹਿਲਾਂ ਦੀ ਤਰਾਂ ਵਕਤ ਸਿਰ ਖਾਨਾ ਖਾਣ ਲੱਗਾ, ਘਰ ਪਹੁੰਚਣ ਲੱਗੇ ਸਾਰੀਆਂ ਗੱਲਾਂ ਠੀਕ ਹੋਣ ਲੱਗੀਆਂ, ਗਾਨਾ ਆਦਿ ਬੰਦ ਹੋ ਗਿਆ।
ਜ਼ਿਮੀਦਾਰਾਂ ਦਾ ਹਿਸਾਬ ਕਿਤਾਬ ਦੁਪਹਿਰ ਨੂੰ ਦੇਖਿਆ ਜਾਂਦਾ ਸੀ, ਇਕ ਦਿਨ ਕੁਝ ਪਹਿਲਾਂ ਹੀ ਵੇਹਲ ਮਿਲਣ ਕਰ ਕੇ ਰਾਜਾ ਸਾਹਿਬ ਅੰਦਰ ਗਏ, ਅਤੇ ਦੇਖਿਆ ਕਿ ਰਾਣੀ ਕੁਝ ਪੜ੍ਹ ਰਹੀ ਹੈ,?" ਬੁਲ੍ਹਾਂ ਤੇ ਸ਼ਰਾਰਤ ਦੇ ਚਿੰਨ ਸਨ ਰਾਣੀ ਦੇ ਚੇਹਰੇ ਤੇ ਸ਼ਰਮ ਦੀ ਲਾਲੀ ਦੌੜ ਪਈ ਉਸ ਨੇ ਸ਼ਰਮ

-੫੬-