ਪੰਨਾ:ਟੈਗੋਰ ਕਹਾਣੀਆਂ.pdf/47

ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ



ਕਰੀਏ?"
ਅਚਾਰੀਆ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਅਤੇ ਤ੍ਰਿਪ ਤ੍ਰਿਪ ਡਿਗ ਪਏ ਉਨ੍ਹਾਂ ਨੇ ਕਿਆ।
"ਮੇਰਾ ਤੰਬੂਰਾ ਲਿਆਉ, ਅਤੇ ਤੁਸੀਂ ਦੋਵੇਂ ਰਾਜਾ ਰਾਣੀ ਦੀ ਤਰ੍ਹਾਂ ਮੇਰੇ ਸਾਹਮਣੇ ਬੈਠੋ।" ਤੰਬੂਰਾ ਲੈ ਕੇ ਅਚਾਰੀਆ ਗਾਉਣ ਲਗੇ ਉਹ,ਵਹੁਟੀ ਗਭਰੂ ਦਾ ਗਾਨਾ ਸੀ, ਉਹ ਬੋਲੇ।
"ਅਜ ਮੈਂ ਆਪਣੇ ਜੀਵਨ ਦਾ ਅਖੀਰੀ ਗੀਤ ਗਾਵਾਂਗਾ।"
ਗੀਤ ਦਾ ਇਕ ਪਦ ਗਾਯਾ, ਗਲਾ ਠੀਕ ਨਾ ਹੋਣ ਦੀ ਵਜਾ ਕਰਕੇ ਜਿਸ ਤਰ੍ਹਾਂ ਮੀਂਹ ਦੀਆਂ ਬੂੰਦਾਂ ਪੈਣ ਨਾਲ ਜੂਹੀ ਦਾ ਫੁਲ ਹਵਾ ਵਿਚ ਕੰਬਦਾ ਹੋਇਆ ਡਿਗ ਪੈਂਦਾ ਹੈ ਇਸੇ ਤਰ੍ਹਾਂ ਹੋਇਆ, ਉਨ੍ਹਾਂ ਨੇ ਤੰਬੂਰਾ ਕੁਮਾਰ ਸੈਨ ਨੂੰ ਦੇ ਕੇ ਕਿਆ, "ਏਹ ਲੈ ਮੇਰਾ ਯੰਤ੍ਰ।"
ਇਸ ਦੇ ਪਿਛੋਂ ਮਾਧਵੀ ਦਾ ਹਥ ਉਸੇ ਦੇ ਹਥ 'ਚ ਦੇ ਕੇ ਬੋਲੇ।
"ਏਹ ਲੈ ਮੇਰਾ ਪ੍ਰਾਨ।"
ਕੁਝ ਦੇਰ ਚੁਪ ਚਾਂ ਰਹੀ, "ਅੱਛਾ ਹੁਣ ਤੁਸੀਂ ਦੋਨੇਂ ਮੇਰੇ ਗਾਨੇ ਨੂੰ ਖਤਮ ਕਰੋ ਮੈਂ ਸੁਨਾਂਗਾ।"
ਮਾਧਵੀ ਅਤੇ ਕਮਾਰ ਗਾਉਨ ਲਗੇ ਇਸ ਤਰ੍ਹਾਂ ਪ੍ਰਤੀਤ ਹੋਇਆ, ਜਿਸ ਤਰ੍ਹਾਂ ਸੂਰਜ ਅਤੇ ਚੰਦ ਦੋਨਾਂ ਦੇ ਗਲੇ ਮਿਲ ਗਏ ਹਨ, ਰਾਗ ਦਾ ਦਰਯਾ ਵਹਿ ਤੁਰਿਆ, ਗਾਨੇ ਦੀ ਅਵਾਜ਼ ਨਾਲ ਜੰਗਲ ਗੂੰਜ ਉਠਿਆ, ਅਚਾਰੀਆ ਰੋ ਰਹੇ ਸਨ, ਮਾਧਵੀ ਅਤੇ ਕਮਾਰ ਦੀਆ ਅਖਾਂ ਵੀ ਗਿਲੀਆਂ
ਹੋ ਗਈਆਂ।
ਇਸੇ ਵੇਲੇ ਬੂਹੇ ਤੇ ਬਾਦਸ਼ਾਹ ਦਾ ਦੂਤ ਆਇਆ, ਗਾਨਾ ਝਟ ਪਟ ਬੰਦ ਹੋ ਗਿਆ, ਅਚਾਰੀਆ ਨੇ ਆਪਣੇ ਆਸਨ ਤੋਂ ਕੰਬਦੇ ਹੋਏ ਉਠ ਕੇ

-੪੭-